ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਨੁਮਾਇੰਦਗੀ ਵਾਲੀ ਰਿਲਾਇੰਸ ਜੀਓ ਦੇ ਤਿੰਨ ਸਾਲ ਪੂਰੇ ਹੋ ਗਏ ਹਨ। ਇੰਨੇ ਘੱਟ ਸਮੇਂ ਦੇ ਅੰਦਰ ਹੀ ਜੀਓ ਦੇਸ਼ ਦੀ ਸਭ ਤੋਂ ਵੱਡੀ ਟੈਲੀਕਮਿਊਨਿਕੇਸ਼ਨ ਸੇਵਾਦਾਤਾ ਕੰਪਨੀ ਬਣ ਗਈ ਹੈ। ਕੰਪਨੀ ਦੇ ਗਾਹਕਾਂ ਦੀ ਗਿਣਤੀ 33.13 ਕਰੋੜ ਹੈ ਜਦਕਿ ਵੋਡਾਫੋਨ-ਆਈਡੀਆ ਦੇ ਗਾਹਕਾਂ ਦੀ ਗਿਣਤੀ ਘੱਟ ਕੇ 32 ਕਰੋੜ ਰਹਿ ਗਈ ਹੈ।

ਰਿਲਾਇੰਸ ਇੰਡਸਟਰੀ ਵੱਲੋਂ ਪਿਛਲੇ ਹਫਤੇ ਜਾਰੀ ਪਹਿਲੀ ਤਿਮਾਹੀ ਦੇ ਨਤੀਜਿਆਂ ਮੁਤਾਬਕ ਉਸ ਦੀ ਸਬਸੀਡੀ ਕੰਪਨੀ ਰਿਲਾਇੰਸ ਜੀਓ ਦੇ ਗਾਹਕਾਂ ਦੀ ਗਿਣਤੀ ਜੂਨ 2019 ਦੇ ਆਖਰ ‘ਚ 33.13 ਕਰੋੜ ਹੈ। ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ (ਟਰਾਈ) ਮੁਤਾਬਕ ਜੀਓ ਮਈ ‘ਚ ਏਅਰਟੇਲ ਨੂੰ ਪਿੱਛੇ ਛੱਡਦੇ ਹੋਏ ਦੇਸ਼ ਦੀ ਸਭ ਤੋਂ ਵੱਡੀ ਟੇਲੀਕਮਿਊਨਿਕੇਸ਼ਨ ਸਰਵਿਸ ਪ੍ਰੋਵਾਇਡਰ ਕੰਪਨੀ ਬਣ ਗਈ ਸੀ।

ਵੋਡਾਫੋਨ ਆਈਡਿਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 30 ਜੂਨ ਨੂੰ ਉਸ ਦੇ ਗਾਹਕਾਂ ਦੀ ਗਿਣਤੀ ਘੱਟ ਕੇ 32 ਕਰੋੜ ਰਹਿ ਗਈ। ਇਸ ਤੋਂ ਪਹਿਲਾਂ 31 ਮਾਰਚ ਨੂੰ ਕੰਪਨੀ ਨੇ ਗਾਹਕਾਂ ਦੀ ਗਿਣਤੀ 33.41 ਕਰੋੜ ਹੋਣ ਦੀ ਜਾਣਕਾਰੀ ਦਿੱਤੀ ਸੀ।