ਨਵੀਂ ਦਿੱਲੀ: ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਪਿਛਲੇ ਕਈ ਦਿਨਾਂ ਤੋਂ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਸਾਇੰਸਜ਼ ਵਿੱਚ ਦਾਖ਼ਲ ਹਨ। ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜੀਵਨ ਰੱਖਿਅਕ ਪ੍ਰਣਾਲੀ 'ਤੇ ਰੱਖਿਆ ਗਿਆ ਹੈ। AIIMS ਨੇ 10 ਅਗਸਤ ਮਗਰੋਂ ਹੁਣ ਤਕ ਜੇਤਲੀ ਦੀ ਸਿਹਤ ਨੂੰ ਲੈ ਕੇ ਕੋਈ ਬੁਲਿਟਨ ਜਾਰੀ ਨਹੀਂ ਕੀਤਾ।
66 ਸਾਲਾ ਭਾਜਪਾ ਆਗੂ ਦੀ ਨਿਰਗਾਨੀ ਲਈ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੀ ਤਾਇਨਾਤ ਹੈ। ਪੇਸ਼ੇ ਤੋਂ ਵਕੀਲ ਅਰੁਣ ਜੇਤਲੀ ਨੇ 2019 ਦੀਆਂ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਨਾ ਹੀ ਮੰਤਰੀਮੰਡਲ ਦਾ ਹਿੱਸਾ ਬਣੇ ਸਨ। ਜੇਤਲੀ ਆਪਣੇ ਗੁਰਦੇ ਦਾ ਵੀ ਆਪ੍ਰੇਸ਼ਨ ਕਰਵਾ ਚੁੱਕੇ ਹਨ। ਇਸ ਤੋਂ ਪਹਿਲਾਂ ਸਾਲ 2014 ਵਿੱਚ ਉਨ੍ਹਾਂ ਨੂੰ ਡਾਇਬਿਟੀਜ਼ ਦੇ ਰੋਗ ਨਾਲ ਭਾਰ ਵਧਣ ਕਾਰਨ ਬੈਰੀਏਟ੍ਰਿਕ ਸਰਜਰੀ ਵੀ ਕਰਵਾਉਣੀ ਪਈ ਸੀ।
ਜੇਤਲੀ ਨੂੰ 9 ਅਗਸਤ ਨੂੰ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਸਾਹ ਆਉਣ ਵਿੱਚ ਔਖ ਅਤੇ ਬੇਚੈਨੀ ਮਹਿਸੂਸ ਹੋ ਰਹੀ ਸੀ। ਪਿਛਲੇ ਦਿਨਾਂ ਵਿੱਚ ਉਨ੍ਹਾਂ ਦੀ ਸਿਹਤ ਦਾ ਹਾਲ ਜਾਨਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਅਨੇਕਾਂ ਆਗੂ ਏਮਜ਼ ਵਿੱਚ ਪੁੱਜ ਚੁੱਕੇ ਹਨ।
ਬੀਤੇ ਕੱਲ੍ਹ ਜੇਤਲੀ ਦਾ ਹਾਲ ਜਾਣਨ ਲਈ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ, ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ, ਰਾਮਵਿਲਾਸ ਪਾਸਵਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਅਮਰ ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਲਰਾਜ ਮਿਸ਼ਰਾ ਭਾਜਪਾ ਦੇ ਸਤੀਸ਼ ਉਪਾਧਿਆਏ, ਹਵਾਈ ਸੈਨਾ ਦੇ ਮੁਖੀ ਬੀਰੇਂਦਰ ਸਿੰਘ ਧਨੋਆ, ਬਹੁਜਨ ਸਮਾਜ ਪਾਰਟੀ ਦੀ ਮੁਖੀ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਸ਼ਾਮਲ ਹਨ।
ਅਰੁਣ ਜੇਤਲੀ ਦੀ ਹਾਲਤ ਨਾਜ਼ੁਕ
ਏਬੀਪੀ ਸਾਂਝਾ
Updated at:
19 Aug 2019 09:15 AM (IST)
ਜੇਤਲੀ ਨੂੰ 9 ਅਗਸਤ ਨੂੰ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਸਾਹ ਆਉਣ ਵਿੱਚ ਔਖ ਅਤੇ ਬੇਚੈਨੀ ਮਹਿਸੂਸ ਹੋ ਰਹੀ ਸੀ। ਪਿਛਲੇ ਦਿਨਾਂ ਵਿੱਚ ਉਨ੍ਹਾਂ ਦੀ ਸਿਹਤ ਦਾ ਹਾਲ ਜਾਨਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਅਨੇਕਾਂ ਆਗੂ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਸਾਇੰਸਜ਼ (ਏਮਜ਼) ਵਿੱਚ ਪੁੱਜ ਚੁੱਕੇ ਹਨ।
- - - - - - - - - Advertisement - - - - - - - - -