ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਬੇਟੀ ਨੂੰ ਸੋਫੇ ਦੀ ਆਨਲਾਈਨ ਵਿਕਰੀ ਕਰਨੀ ਮਹਿੰਗੀ ਪਈ। ਉਨ੍ਹਾਂ ਨੂੰ ਸਾਇਬਰ ਅਪਰਾਧ ਦਾ ਸ਼ਿਕਾਰ ਬਣਾਇਆ ਗਿਆ। ਉਨ੍ਹਾਂ ਦੇ ਖਾਤੇ 'ਚੋਂ ਬਦਮਾਸ਼ ਨੇ 34 ਹਜ਼ਾਰ ਰੁਪਏ ਉਡਾ ਦਿੱਤੇ। ਦਰਅਸਲ ਕੇਜਰੀਵਾਲ ਦੀ ਬੇਟੀ ਨੇ ਇਕ ਪੁਰਾਣੇ ਸੋਫੇ ਨੂੰ ਵੇਚਣ ਲਈ ਵੈੱਬਸਾਈਟ 'ਤੇ ਜਾਣਕਾਰੀ ਦਿੱਤੀ ਸੀ।
ਮੁੱਖ ਮੰਤਰੀ ਕੇਜਰੀਵਾਲ ਦੀ ਬੇਟੀ ਸਾਇਬਰ ਠੱਗੀ ਦਾ ਸ਼ਿਕਾਰ
ਸੋਫੇ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਇਕ ਸ਼ਖਸ ਨੇ ਕੇਜਰੀਵਾਲ ਦੀ ਬੇਟੀ ਨਾਲ ਸੰਪਰਕ ਕੀਤਾ। ਉਸ ਨੇ ਉਨ੍ਹਾਂ ਨੂੰ ਸੋਫਾ ਖਰੀਦਣ ਦੀ ਇੱਛੇ ਜਤਾਈ। ਇਸ ਦੌਰਾਨ ਮੁੱਖ ਮੰਤਰੀ ਦੀ ਬੇਟੀ ਨੂੰ ਭਨਕ ਤਕ ਨਹੀਂ ਲੱਗੀ ਕਿ ਖਰੀਦਦਾਰ ਦੀ ਸ਼ਕਲ 'ਚ ਗੱਲ ਕਰਨ ਵਾਲਾ ਸਾਇਬਰ ਠੱਗ ਹੈ। ਠੱਗ ਨੇ ਕੇਜਰੀਵਾਲ ਦੀ ਬੇਟੀ ਦੇ ਅਕਾਊਂਟ 'ਚ ਕੁਝ ਪੈਸੇ ਟ੍ਰਾਂਸਫਰ ਕਰਨ ਦੀ ਗੱਲ ਕਹੀ।
ਮੁੱਖ ਮੰਤਰੀ ਦੀ ਬੇਟੀ ਦੇ ਅਕਾਊਂਟ 'ਚ ਬੇਹੱਦ ਘੱਟ ਰਕਮ ਪਾਈ ਗਈ। ਰਕਮ ਕੇਜਰੀਵਾਲ ਦੀ ਬੇਟੀ ਦੇ ਅਕਾਊਂਟ 'ਚ ਆ ਗਈ। ਇਸ ਨਾਲ ਉਨ੍ਹਾਂ ਦਾ ਵਿਸ਼ਵਾਸ ਪੱਕਾ ਹੋ ਗਿਆ ਕਿ ਰਕਮ ਟ੍ਰਾਂਸਫਰ ਕਰਨ ਵਾਲਾ ਸ਼ਖਸ ਅਸਲੀ ਖਰੀਦਦਾਰ ਹੈ, ਫਰਜ਼ੀ ਨਹੀਂ ਹੈ।
ਸਾਇਬਰ ਅਪਰਾਧੀ ਨੇ ਬੇਟੀ ਦੇ ਖਾਤੇ 'ਚੋਂ ਉਡਾਏ 34 ਹਜ਼ਾਰ ਰੁਪਏ
ਇਸ ਤੋਂ ਬਾਅਦ ਉਸ ਸ਼ਖਸ ਨੇ ਕੇਜਰੀਵਾਲ ਦੀ ਬੇਟੀ ਨੂੰ ਇਕ ਕਿਊਆਰ ਕੋਡ ਸਕੈਨ ਕਰਨ ਲਈ ਕਿਹਾ। ਉਨ੍ਹਾਂ ਜਿਵੇਂ ਹੀ ਬਾਰ ਕੋਡ ਸਕੈਨ ਕੀਤਾ, ਉਨ੍ਹਾਂ ਦੇ ਅਕਾਊਂਟ 'ਚੋਂ 20 ਹਜ਼ਾਰ ਰੁਪਏ ਗਾਇਬ ਹੋ ਗਏ। ਕੇਜਰੀਵਾਲ ਦੀ ਬੇਟੀ ਨੇ ਪਲਟ ਕੇ ਫੋਨ ਕੀਤਾ ਤੇ ਘਟਨਾ ਬਾਰੇ ਦੱਸਿਆ। ਉਸ ਦੇ ਜਵਾਬ 'ਚ ਸ਼ਾਤਿਰ ਠੱਗ ਬੋਲਿਆ ਕਿ ਗਲਤੀ ਨਾਲ ਹੋ ਗਿਆ ਹੋਵੇਗਾ, ਇਸ ਵਾਰ ਨਹੀਂ ਹੋਵੇਗਾ।
ਪਰ ਇਕ ਵਾਰ ਫਿਰ ਸਾਇਬਰ ਅਪਰਾਧ ਦਾ ਸਾਹਮਣਾ ਮੁੱਖ ਮੰਤਰੀ ਦੀ ਧੀ ਨੂੰ ਕਰਨਾ ਪਿਆ। ਉਨ੍ਹਾਂ ਦੇ ਅਕਾਊਂਟ ਤੋਂ 14 ਹਜ਼ਾਰ ਰੁਪਏ ਗਾਇਬ ਹੋ ਗਏ। ਅੰਤ 'ਚ ਕੇਜਰੀਵਾਲ ਦੀ ਬੇਟੀ ਨੂੰ ਸਮਝ ਆਇਆ ਕਿ ਉਸ ਨੂੰ ਠੱਗੀ ਦਾ ਸ਼ਿਕਾਰ ਬਣਾ ਲਿਆ ਗਿਆ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।