ਇੱਕ ਹੋਰ ਟਵੀਟ ‘ਚ ਮੁੱਖ ਮੰਤਰੀ ਨੇ ਕੇਂਦਰ ਸਰਕਾਰ ‘ਤੇ ਸਕੂਲ ਬਣਨ ਤੋਂ ਰੋਕਣ ਦੇ ਇਲਜ਼ਾਮ ਲਾਏ। ਉਨ੍ਹਾਂ ਟਵੀਟ ‘ਚ ਕਿਹਾ, “ਮੋਦੀ ਸਰਕਾਰ ਨੇ ਦਿੱਲੀ ‘ਚ ਸਕੂਲ ਬਣਨ ਤੋਂ ਰੋਕੇ। ਲੜ ਝਗੜ ਕੇ ਚਾਰ ਸਾਲ ਬਾਅਦ ਅੱਜ 11,000 ਕਮਰੇ ਬਣਨੇ ਸ਼ੁਰੂ ਹੋਏ। ਤੁਹਾਨੂੰ ਸੋਚਣਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਜਾਂ ਮੋਦੀ ਨੂੰ। ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਆਪ ਨੂੰ ਵੋਟ ਕਰਨਾ। ਮੋਦੀ ਨੂੰ ਵੋਟ ਦਿਓਗੇ ਤਾਂ ਉਹ ਫੇਰ ਤੋਂ ਤੁਹਾਡੇ ਬੱਚਿਆਂ ਦੇ ਸਕੂਲ ਬਣਨ ਤੋਂ ਰੋਕਣਗੇ।”
ਤੁਹਾਨੂੰ ਦੱਸ ਦਈਏ ਕਿ ਅਗਲੇ ਲੋਕ ਸਭਾ ਚੋਣਾਂ ‘ਚ ਦਿੱਲੀ ਤੇ ਪੰਜਾਬ ‘ਚ ਆਪ ਤੇ ਭਾਜਪਾ ਨਾਲ ਸਿੱਧੀ ਟੱਕਰ ਦੇਣ ਦੇ ਮੂਡ ‘ਚ ਹੈ। ਦਿੱਲੀ ‘ਚ ਆਪ ਸੱਤਾ ‘ਚ ਹੈ ਤੇ ਪੰਜਾਬ ‘ਚ ਕਾਂਗਰਸ। ਜੇਕਰ ਹਾਲ ਹੀ ‘ਚ ਏਬੀਪੀ ਸਰਵੇਖਣ ‘ਤੇ ਨਜ਼ਰ ਮਾਰੀ ਜਾਵੇ ਤਾਂ ਭਾਜਪਾ 2014 ਨੂੰ ਦਿੱਲੀ ‘ਚ ਦੋਹਰਾ ਸਕਦੀ ਹੈ ਯਾਨੀ ਸਾਰੀਆਂ ਸੀਟਾਂ ‘ਤੇ ਕਬਜ਼ਾ ਕਰ ਸਕਦੀ ਹੈ।