ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦਾ ਰਾਸ਼ਰਵਾਦ, ਰਾਸ਼ਟਰਵਾਦ ਨਹੀਂ ਜਾਅਲੀ ਰਾਸ਼ਟਰਵਾਦ ਹੈ। ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਮੋਦੀ ਰਾਜ ਨੇ ਪੰਜ ਸਾਲਾਂ ‘ਚ ਪੂਰੇ ਦੇਸ਼ ‘ਚ ਟੈਕਸ ਅੱਤਵਾਦ ਦੀ ਸਥਿਤੀ ਪੈਦਾ ਕੀਤੀ ਹੈ। ਇਸ ਨੇ ਕਾਰੋਬਾਰ ਜਗਤ ਨੂੰ ਤਬਾਹ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਰਾਜਨੀਤਕ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨ ਲਈ ਈਡੀ ਤੇ ਟੈਕਸ ਵਿਭਾਗ ਦੀ ਦੁਰਵਰਤੋਂ ਕਰ ਵਪਾਰੀਆਂ ਨੂੰ ਨੋਟਿਸ ਭੇਜ ਰਹੀ ਹੈ। ਉਨ੍ਹਾਂ ਕਿਹਾ ਇਸ ਨਾਲ ਦੇਸ਼ ‘ਚ ਟੈਕਸ ਅੱਤਵਾਦ ਛਾਇਆ ਹੈ, ਇਹ ਦੇਸ਼ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ।”
ਇਸ ਤੋਂ ਇਲਾਵਾ ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ, “ਬੀਜੇਪੀ ਨੂੰ ਇੰਨੇ ਸਾਲ ਦਾ ਸਾਥ ਦੇ ਕੇ ਦੇਖ ਲਿਆ। ਹੁਣ ਕੇਜਰੀਵਾਲ ਦਾ ਸਾਥ ਦਿੱਤਾ ਜਾਵੇ। ਕੇਜਰੀਵਾਲ ਆਖਰੀ ਸਾਹ ਤਕ ਵਪਾਰੀਆਂ ਦਾ ਸਾਥ ਦੇਵੇਗਾ।”
ਕੇਜਰੀਵਾਲ ਦਾ ਮੋਦੀ ‘ਤੇ ਹਮਲਾ, ਟੈਕਸ ਅੱਤਵਾਦ ਫੈਲਾਉਣ ਦਾ ਇਲਜ਼ਾਮ
ਏਬੀਪੀ ਸਾਂਝਾ
Updated at:
06 May 2019 04:30 PM (IST)
ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦਾ ਰਾਸ਼ਰਵਾਦ, ਰਾਸ਼ਟਰਵਾਦ ਨਹੀਂ ਜਾਅਲੀ ਰਾਸ਼ਟਰਵਾਦ ਹੈ।
- - - - - - - - - Advertisement - - - - - - - - -