ਨਵੀਂ ਦਿੱਲੀ: ਕਾਂਗਰਸ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ਦੀਆਂ ਯੋਜਨਾਵਾਂ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੀਐਮ ਮੋਦੀ 'ਤੇ ਰੱਜ ਕੇ ਭੜਾਸ ਕੱਢੀ। ਸਿੱਧੂ ਨੇ ਮੋਦੀ ਨੂੰ ਝੂਠ ਦੀ ਲਹਿਰ ਵਿੱਚ ਡੁੱਬਿਆ ਦਰਸ਼ਨੀ ਘੋੜਾ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨਮਾਮੀ ਗੰਗੇ, ਰੁਜ਼ਗਾਰ, ਕਿਸਾਨ ਤੇ ਰਾਫਾਲ ਸੌਦੇ ਬਾਰੇ ਮੋਦੀ ਸਰਕਾਰ ਨੂੰ ਘੇਰਿਆ।
ਇਸ ਦੌਰਾਨ ਸਿੱਧੂ ਨੇ ਦਾਅਵਾ ਕੀਤਾ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਦੇ 684 ਕਰੋੜ ਦਾ 65 ਫੀਸਦੀ, ਯਾਨੀ 365 ਕਰੋੜ ਰੁਪਏ ਸਿਰਫ ਇਸ਼ਤਿਹਾਰਾਂ 'ਤੇ ਖ਼ਰਚ ਕੀਤਾ ਗਿਆ। ਸੂਬਿਆਂ ਨੂੰ ਸਿਰਫ 156 ਕਰੋੜ ਰੁਪਏ ਦਿੱਤੇ ਗਏ। ਬਾਕੀ 19 ਕਰੋੜ ਦਿੱਤਾ ਹੀ ਨਹੀਂ ਗਿਆ। ਗਲੋਬਲ ਜੈਂਡਰ ਗੈਪ ਵਿੱਚ ਵੀ ਭਾਰਤ ਹੇਠਲੇ ਪੱਧਰ 'ਤੇ ਖੜ੍ਹਾ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਮੋਦੀ ਸਰਕਾਰ ਨੇ 1600 ਕਰੋੜ ਰੁਪਏ ਕਾਰੋਬਾਰੀਆਂ ਦੀ ਜੇਬ ਵਿੱਚ ਪਾਏ।
ਸਿੱਧੂ ਨੇ ਸਰਕਾਰ ਦੇ ਫਲੈਗਸ਼ਿਪ ਕੰਮਾਂ ਦੀ ਪੋਲ ਖੋਲ੍ਹਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਮੋਦੀ ਨਮਾਮੀ ਗੰਗੇ ਦੀ ਗੱਲ ਕਹਿ ਰਹੇ ਹਨ, ਪਰ ਵਾਰਾਣਸੀ ਵਿੱਚ ਹੀ ਗੰਗਾ ਮੈਲ਼ੀ ਹੋਈ। ਸੁਪਰੀਮ ਕੋਰਟ ਵੀ ਕਹਿ ਚੁੱਕਾ ਹੈ ਕਿ ਇਸ ਰਫ਼ਤਾਰ ਨਾਲ ਗੰਗਾ ਸਾਫ਼ ਕਰਨ ਵਿੱਚ 200 ਸਾਲ ਲੱਗਣਗੇ। ਸਿੱਧੂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਮੋਦੀ ਨੇ NGC ਦੀ ਬੈਠਕ ਨਹੀਂ ਬੁਲਾਈ।
ਮੋਦੀ ਸਰਕਾਰ ਦੇ ਡਿਜੀਟਲ ਇੰਡੀਆ ਦੇ ਵਾਅਦੇ ਵੀ ਬਾਂਸ ਵਾਂਗੂ ਲੰਮੇ ਪਰ ਅੰਦਰੋਂ ਖੋਖਲੇ ਹਨ। ਉਨ੍ਹਾਂ ਦੱਸਿਆ ਕਿ ਜਿਸ ਤਿਗਾਂਵ ਤੋਂ ਆਪਟੀਕਲ ਫਾਈਬਰ ਦੀ ਭਾਰਤ ਯੋਜਨਾ ਸ਼ੁਰੂ ਕੀਤੀ, ਉੱਥੇ ਅੱਜ ਤੱਕ ਇੰਟਰਨੈਟ ਨਹੀਂ ਚੱਲਿਆ। ਸਿੱਧੂ ਨੇ ਸਕਿੱਲ ਇੰਡੀਆ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਵਿੱਚ 40 ਲੱਖ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਪਰ ਰੁਜ਼ਗਾਰ ਸਿਰਫ 10 ਫੀਸਦੀ ਨੂੰ ਮਿਲਿਆ। ਮੋਦੀ ਸਰਕਾਰ ਵਿੱਚ ਨੌਕਰੀ ਨਹੀਂ ਮਿਲੀ, ਸਿਰਫ ਸਰਕਾਰ ਨੇ ਅੰਕੜਾ ਵਧਾ ਕੇ ਦੱਸ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਸਕਿੱਲ ਇੰਡੀਆ ਯੋਜਨਾ ਵਿੱਚ 40 ਫੀਸਦੀ ਇਨਰੋਲਮੈਂਟ ਫਰਜ਼ੀ ਹੋਏ ਹਨ।
ਇਸ ਤੋਂ ਇਲਾਵਾ ਸਿੱਧੂ ਨੇ ਮੋਦੀ ਸਰਕਾਰ ਦੀ ਅੰਮ੍ਰਿਤ ਯੋਜਨਾ ਦੀ ਵੀ ਪੋਲ ਖੋਲ੍ਹਦਿਆਂ ਕਿਹਾ ਕਿ ਇਸ ਯੋਜਨਾ ਹੇਠ ਵੀ ਕੋਈ ਕੰਮ ਨਹੀਂ ਹੋਇਆ। ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੇ ਫੇਜ਼ ਤਿੰਨ ਵਿੱਚ ਕੋਈ ਪਿੰਡ ਨਹੀਂ ਜੋੜੇ ਗਏ। 46 ਫੀਸਦੀ ਕੇਂਦਰੀ ਮੰਤਰੀਆਂ ਨੇ ਆਪਣੇ ਪਿੰਡ ਹੀ ਨਹੀਂ ਚੁਣੇ। ਪੀਐਮ ਨੇ ਖ਼ੁਦ ਦੋ ਪਿੰਡ ਚੁਣੇ। ਸੋਲਰ ਸਟ੍ਰੀਟ ਲਾਈ ਗਈ, ਪਰ ਬੈਟਰੀ ਨਹੀਂ ਹੈ। ਕਾਸ਼ੀ ਆਦਰਸ਼ ਬਾਲਿਕਾ ਵਿਦਿਆਲਾ ਵਿੱਚ ਕਰਘਾ ਯੂਨਿਟ ਲੱਗੀ ਹੈ ਤੇ 4 ਬੇਟੀਆਂ 9 ਕਿਮੀ ਦੂਰ ਪੜ੍ਹਨ ਜਾਂਦੀਆਂ ਹਨ।
ਸਿੱਧੂ ਨੇ ਖੋਲ੍ਹੀ ਮੋਦੀ ਸਰਕਾਰ ਦੀਆਂ ਯੋਜਨਾਵਾਂ ਦੀ ਪੋਲ, ਇਕੱਲੀ-ਇਕੱਲੀ ਯੋਜਨਾ ਦਾ ਦੱਸਿਆ ਹਿਸਾਬ-ਕਿਤਾਬ
ਏਬੀਪੀ ਸਾਂਝਾ
Updated at:
06 May 2019 01:36 PM (IST)
ਕਾਂਗਰਸ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ਦੀਆਂ ਯੋਜਨਾਵਾਂ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੀਐਮ ਮੋਦੀ 'ਤੇ ਰੱਜ ਕੇ ਭੜਾਸ ਕੱਢੀ। ਸਿੱਧੂ ਨੇ ਮੋਦੀ ਨੂੰ ਝੂਠ ਦੀ ਲਹਿਰ ਵਿੱਚ ਡੁੱਬਿਆ ਦਰਸ਼ਨੀ ਘੋੜਾ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨਮਾਮੀ ਗੰਗੇ, ਰੁਜ਼ਗਾਰ, ਕਿਸਾਨ ਤੇ ਰਾਫਾਲ ਸੌਦੇ ਬਾਰੇ ਮੋਦੀ ਸਰਕਾਰ ਨੂੰ ਘੇਰਿਆ।
- - - - - - - - - Advertisement - - - - - - - - -