Ashneer Grover Update: BharatPe ਦੇ ਸਹਿ-ਸੰਸਥਾਪਕ ਅਤੇ ਸਾਬਕਾ ਪ੍ਰਬੰਧ ਨਿਰਦੇਸ਼ਕ ਅਸ਼ਨੀਰ ਗਰੋਵਰ ਨੇ ਹੁਣ ਕੰਪਨੀ ਦੇ ਬੋਰਡ  ਮੈਂਬਰਾਂ 'ਤੇ ਪਲਟਵਾਰ ਕੀਤਾ ਹੈ ਉਹਨਾਂ Bharat Pe ਬੋਰਡ ਨੂੰ ਇੱਕ ਪੱਤਰ ਲਿਖਿਆ ਹੈ। ਇਸ ਚਿੱਠੀ 'ਚ ਅਸ਼ਨੀਰ ਨੇ ਭਾਰਤਪੇ ਦੇ ਸੀਈਓ ਸੁਹੇਲ ਸਮੀਰ ਤੋਂ ਲਿੰਕਡਇਨ 'ਤੇ ਆਪਣੀ ਭੈਣ ਆਸ਼ਿਮਾ ਗਰੋਵਰ ਖਿਲਾਫ ਕੀਤੀ ਗਈ ਟਿੱਪਣੀ ਲਈ ਲਿਖਤ 'ਚ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੋਰਡ ਦੇ ਚੇਅਰਮੈਨ ਰਜਨੀਸ਼ ਕੁਮਾਰ ਦੇ ਅਸਤੀਫੇ ਦੀ ਵੀ ਮੰਗ ਕੀਤੀ ਹੈ।


ਅਸ਼ਨੀਰ ਨੇ ਇਹ ਚਿੱਠੀ ਭਾਰਤਪੇ ਦੇ ਇਕ ਕਰਮਚਾਰੀ ਦੀ ਲਿੰਕਡਇਨ ਪੋਸਟ 'ਤੇ ਬਹਿਸ ਤੋਂ ਬਾਅਦ ਲਿਖੀ ਹੈ। ਕਰਮਚਾਰੀ ਨੇ ਆਪਣੀ ਪੋਸਟ ਵਿੱਚ ਕਿਹਾ ਸੀ ਕਿ ਉਸ ਨੂੰ ਅਤੇ ਕੰਪਨੀ ਦੇ ਕਈ ਕਰਮਚਾਰੀਆਂ ਨੂੰ ਮਾਰਚ ਮਹੀਨੇ ਦੀ ਤਨਖਾਹ ਨਹੀਂ ਮਿਲੀ ਹੈ। ਅਸ਼ਨੀਰ ਅਤੇ ਉਸ ਦੀ ਭੈਣ ਆਸ਼ਿਮਾ ਗਰੋਵਰ ਨੇ ਇਸ ਪੋਸਟ 'ਤੇ ਟਿੱਪਣੀ ਕੀਤੀ। BharatPe ਦੇ ਸੀਈਓ ਸੁਹੇਲ ਸਮੀਰ ਨੇ ਇਸੇ ਪੋਸਟ 'ਤੇ ਆਸ਼ਿਮਾ ਗਰੋਵਰ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ, 'ਤੁਹਾਡੇ ਭਰਾ ਨੇ ਸਾਰਾ ਪੈਸਾ ਚੋਰੀ ਕਰ ਲਿਆ ਹੈ ਅਤੇ ਕੰਪਨੀ ਕੋਲ ਹੁਣ ਤਨਖਾਹ ਦੇਣ ਲਈ ਬਹੁਤ ਘੱਟ ਪੈਸੇ ਬਚੇ ਹਨ।'


ਅਸ਼ਨੀਰ ਗਰੋਵਰ ਨੇ ਬੋਰਡ ਨੂੰ ਲਿਖੇ ਪੱਤਰ 'ਚ ਕਿਹਾ, ''ਰਜਨੀਸ਼ ਕੁਮਾਰ ਦੀ ਪ੍ਰਧਾਨਗੀ 'ਚ ਬਣਿਆ ਇਹ ਬੋਰਡ ਸ਼ਾਨਦਾਰ ਕਾਰਪੋਰੇਟ ਗਵਰਨੈਂਸ ਦੀ ਮਿਸਾਲ ਹੋਣ ਦਾ ਦਾਅਵਾ ਕਰਦਾ ਹੈ।ਇਸ ਲਈ ਮੈਂ ਜਾਣਨਾ ਚਾਹੁੰਦਾ ਹਾਂ ਕਿ ਬੋਰਡ ਸੁਹੇਲ ਸਮੀਰ ਖਿਲਾਫ ਕੀ ਕਾਰਵਾਈ ਕਰਨ ਜਾ ਰਿਹਾ ਹੈ । ਬੋਰਡ ਦੇ ਸਵੈ-ਘੋਸ਼ਿਤ ਉੱਚ ਮਾਪਦੰਡਾਂ ਦੇ ਅਨੁਸਾਰ, ਸੀਈਓ ਨੂੰ ਉਸਦੇ ਘਟੀਆ ਜਨਤਕ ਵਿਵਹਾਰ ਲਈ ਤੁਰੰਤ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਹੈ ਅਤੇ ਕੰਪਨੀ ਦੇ ਬ੍ਰਾਂਡ ਨੂੰ ਨੁਕਸਾਨ ਪਹੁੰਚਾਉਣ ਲਈ ਛੁੱਟੀ 'ਤੇ ਭੇਜਿਆ ਜਾਣਾ ਚਾਹੀਦਾ ਹੈ।'


ਅਸ਼ਨੀਰ ਨੇ ਅੱਗੇ ਲਿਖਿਆ ਕਿ ਜੇਕਰ ਸਮੀਰ ਨੇ ਲਿਖਤੀ ਰੂਪ ਵਿੱਚ ਉਸ ਤੋਂ ਅਤੇ ਉਸ ਦੀ ਭੈਣ ਤੋਂ ਮੁਆਫੀ ਨਹੀਂ ਮੰਗੀ, ਤਾਂ ਉਹ ਨਾ ਸਿਰਫ ਸਮੀਰ, ਸਗੋਂ ਭਾਰਤਪੇ ਦੇ ਬੋਰਡ ਵਿਰੁੱਧ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਕੇ ਹਰਜਾਨੇ ਦੀ ਮੰਗ ਕਰ ਸਕਦੇ ਹਨ।


ਬੀਤੇ ਦਿਨ ਵੀ ਅਸ਼ਨੀਰ ਗਰੋਵਰ ਨੇ ਟਵੀਟ ਕਰਕੇ ਬੋਰਡ ਮੈਂਬਰਾਂ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਭਾਰਤਪੇ ਦੀ ਮਾੜੀ ਵਿੱਤੀ ਕਾਰਗੁਜ਼ਾਰੀ ਲਈ ਕੰਪਨੀ ਦੇ ਬੋਰਡ ਮੈਂਬਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।


ਚਾਬੀ ਖੋਹਣਾ ਅਤੇ ਹੱਟੀ ਚਲਾਉਣਾ ਵੱਖ-ਵੱਖ ਹੁਨਰ-


ਅਸ਼ਨੀਰ ਗਰੋਵਰ ਨੇ ਟਵੀਟ ਕਰਕੇ ਬੋਰਡ ਦੇ ਚੇਅਰਮੈਨ ਰਜਨੀਸ਼ ਕੁਮਾਰ ਅਤੇ ਸੀਈਓ ਸੁਹੇਲ ਸਮੀਰ 'ਤੇ ਹਮਲਾ ਬੋਲਿਆ ਹੈ। ਉਹਨਾਂ ਨੇ ਟਵਿੱਟਰ 'ਤੇ ਲਿਖਿਆ, ਫਿਰ ਮੈਂ ਸੁਣਿਆ ਕਿ ਰਜਨੀਸ਼ ਕੁਮਾਰ ਅਤੇ ਸੁਹੇਲ ਸਮੀਰ ਦੀ ਯੋਗ ਅਗਵਾਈ ਹੇਠ ਭਾਰਤਪੀ ਇੰਡੀਆ ਨੇ 'ਡਿਗਰੋਥ' ਅਤੇ 'ਮੈਕਸੀਮਮ ਕੈਸ਼ ਬਰਨ' ਨਾਲ ਪਹਿਲੀ ਤਿਮਾਹੀ ਬੰਦ ਕੀਤੀ। ਉਹਨਾਂ ਅੱਗੇ ਲਿਖਿਆ ਕਿ ਚਾਬੀ ਖੋਹਣਾ ਅਤੇ ਹੱਟੀ ਚਲਾਉਣਾ ਦੋ ਵੱਖ-ਵੱਖ ਹੁਨਰ ਹਨ!' ਹੁਣ ਨਾਨੀ ਯਾਦ ਜਾਏਗੀ - ਬਜ਼ਾਰ ਆਖਰੀ ਇਮਤਿਹਾਨ ਅਤੇ ਸੱਚ ਹੈ।