Bangalore School Bomb: ਬੈਂਗਲੁਰੂ 'ਚ ਬੰਬ ਦੀ ਧਮਕੀ ਤੋਂ ਬਾਅਦ ਵਿਦਿਆਰਥੀਆਂ ਨੂੰ ਸਕੂਲਾਂ 'ਚੋਂ ਬਾਹਰ ਕੱਢ ਲਿਆ ਗਿਆ ਹੈ। ਨਿਊਜ਼ ਏਜੰਸੀ ਯੂਐਨਆਈ ਮੁਤਾਬਕ ਬੈਂਗਲੁਰੂ ਦੇ ਛੇ ਸਕੂਲਾਂ ਨੂੰ ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਮਗਰੋਂ ਪੁਲਿਸ ਨੇ ਇਨ੍ਹਾਂ ਸਾਰੇ ਸਕੂਲਾਂ 'ਚੋਂ ਵਿਦਿਆਰਥੀਆਂ ਨੂੰ ਬਾਹਰ ਕੱਢ ਲਿਆ ਹੈ।
ਫਿਲਹਾਲ ਤਲਾਸ਼ੀ ਮੁਹਿੰਮ ਦੌਰਾਨ ਕਿਤੇ ਵੀ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਇਹ ਫਰਜ਼ੀ ਮੈਸੇਜ ਲੱਗਦਾ ਹੈ। ਪੁਲਿਸ ਨੇ ਦੱਸਿਆ ਹੈ ਕਿ ਕੋਰੋਨਾ ਇਨਫੈਕਸ਼ਨ ਘੱਟ ਹੋਣ ਕਾਰਨ ਹੁਣ ਸਾਰੇ ਸਕੂਲ ਖੁੱਲ੍ਹ ਗਏ ਹਨ ਅਤੇ ਜਿਨ੍ਹਾਂ 6 ਸਕੂਲਾਂ 'ਚ ਈ-ਮੇਲ ਆਈਆਂ ਸੀ, ਉਨ੍ਹਾਂ 'ਚ ਪ੍ਰੀਖਿਆਵਾਂ ਚੱਲ ਰਹੀਆਂ ਹਨ।
ਬੈਂਗਲੁਰੂ ਦੇ ਇਨ੍ਹਾਂ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀਆਂ ਈਮੇਲਸ ਮਿਲੀਆਂ
- DPS Varthur
- Gopalan International School
- New Academy School
- St. Vincent Paul School
- Indian Public School Govindpura
- 6.Ebenezer International School, electronic city
ਪੁਲਿਸ ਨੇ ਦੱਸਿਆ ਕਿ ਈਮੇਲ ਮਿਲਦੇ ਹੀ ਪੁਲਿਸ ਅਤੇ ਬੰਬ ਨਿਰੋਧਕ ਦਸਤੇ ਨੂੰ ਸਾਰੇ ਸਕੂਲਾਂ 'ਚ ਭੇਜ ਦਿੱਤਾ ਗਿਆ। ਤੁਰੰਤ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਕੇ ਉਥੇ ਚੈਕਿੰਗ ਕੀਤੀ ਜਾ ਰਹੀ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੰਬਾਂ ਸਬੰਧੀ ਧਮਕੀ ਭਰਿਆ ਸੰਦੇਸ਼ ਈ-ਮੇਲ ਰਾਹੀਂ ਭੇਜਿਆ ਗਿਆ ਸੀ। ਸ਼ੱਕ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਸਵੇਰੇ 10:45, 11:09 ਅਤੇ 11:36 ਵਜੇ ਤਿੰਨ ਈ-ਮੇਲ ਭੇਜੇ ਗਏ ਹਨ।
ਇਹ ਵੀ ਪੜ੍ਹੋ: CNG Price Hike: CNG ਦੀਆਂ ਕੀਮਤਾਂ ਦਾ ਝਟਕਾ! ਹੁਣ ਕੈਬ ਤੇ ਆਟੋ ਚਾਲਕਾਂ ਨੇ ਦਿੱਤੀ ਹੜਤਾਲ ਦੀ ਚੇਤਾਵਨੀ