ਜੂਨਾਗੜ੍ਹ: ਗੁਜਰਾਤ ਪੁਲਿਸ 'ਚ ਤਾਇਨਾਤ ਮਾਂ ਤੇ ਬੇਟੇ ਦਾ ਦਿਲ ਛੂਹ ਲੈਣ ਵਾਲਾ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਫੋਟੋ 'ਚ ਦੋਵੇਂ ਇਕ ਦੂਜੇ ਨੂੰ ਵਰਦੀ 'ਚ ਸੈਲਿਊਟ ਕਰਦੇ ਨਜ਼ਰ ਆ ਰਹੇ ਹਨ। ਟਵਿਟਰ 'ਤੇ ਇਸ ਫੋਟੋ ਨੂੰ ਗੁਜਰਾਤ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਿਨੇਸ਼ ਸਾਹਾ ਨੇ ਪੋਸਟ ਕੀਤਾ।
ASI ਮਾਂ ਤੇ DSP ਬੇਟੇ ਦੀ ਤਸਵੀਰ ਨੇ ਜਿੱਤਿਆ ਦਿਲ
ਫੋਟੋ 'ਚ ਅਰਾਵਲੀ ਦੇ ਡੀਐਸਪੀ ਤੇ ਉਨ੍ਹਾਂ ਦੀ ਮਾਂ ਮਧੂਬੇਨ ਰਬਾੜੀ ਦਿਖਾਈ ਦਿੰਦੇ ਹਨ। ਮਧੂਬੇਨ ਰਬਾੜੀ ਜੂਨਾਗੜ੍ਹ ਜ਼ਿਲ੍ਹ 'ਚ ਅਸਿਸਟੈਂਟ ਸਬ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਹੈ। ਫੋਟੋ 'ਚ ਮਾਂ-ਪੁੱਤ ਦੋਵੇਂ ਡਿਊਟੀ ਤੇ ਇਕ ਦੂਜੇ ਨੂੰ ਸੈਲਿਊਟ ਕਰਦੇ ਦੇਖੇ ਜਾ ਸਕਦੇ ਹਨ। ਪੋਸਟ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਟਵਿਟਰ ਤੇ ਫੋਟੋ ਸ਼ੇਅਰ ਕਰਦਿਆਂ ਲਿਖਿਆ, 'ਇਕ ਅਸਿਸਟੈਂਟ ਸਬ ਇੰਸਪੈਕਟਰ ਮਾਂ ਲਈ ਇਸ ਤੋਂ ਜ਼ਿਆਦਾ ਤਸੱਲੀਬਖਸ਼ ਪਲ ਹੋਰ ਕੀ ਹੋ ਸਕਦੇ ਹਨ! ਮਮਤਾ ਦੇ ਸਮਰਪਣ ਤੇ ਤਿਆਗ ਦਾ ਹੀ ਫਲ ਹੈ ਕਿ ਇਕ ਡੀਐਸਪੀ ਬੇਟਾ ਉਨ੍ਹਾਂ ਦੇ ਸਾਹਮਣੇ ਖੜਾ ਹੋਕੇ ਉਨ੍ਹਾਂ ਨੂੰ ਸਲਾਮੀ ਦੇ ਰਿਹਾ ਹੈ। ਗੁਜਰਾਤ ਲੋਕ ਸੇਵਾ ਕਮਿਸ਼ਨ ਇਸ ਤਸਵੀਰ ਨੂੰ ਸਹੀ ਮੰਨਦਾ ਹੈ।'
ਭਾਵੁਕ ਕਰਨ ਵਾਲਾ ਫੋਟੋ ਹੋ ਰਿਹਾ ਵਾਇਰਲ
18 ਅਗਸਤ ਨੂੰ ਸ਼ੇਅਰ ਕੀਤੀ ਗਈ ਪੋਸਟ ਨੂੰ ਹਜ਼ਾਰਾਂ ਲਾਈਕ ਮਿਲ ਚੁੱਕੇ ਹਨ। ਖੁਦ ਵਿਸ਼ਾਲ ਰਬਾੜੀ ਨੇ ਵੀ ਸਾਹਾ ਦੇ ਤਸਵੀਰ ਨੂੰ ਟਵੀਟ ਕਰਨ 'ਤੇ ਸ਼ੁਕਰੀਆ ਅਦਾ ਕੀਤਾ ਹੈ। ਉਨ੍ਹਾਂ ਲਿਖਿਆ, 'ਥੈਂਕਿਊ ਸਰ ਤੁਹਾਡੇ ਪਿਆਰ ਭਰੇ ਸ਼ਬਦਾਂ ਲਈ ਬਹੁਤ-ਬਹੁਤ ਸ਼ੁਕਰੀਆ।'
ਇਕ ਹੋਰ ਯੂਜ਼ਰ ਨੇ ਤਸਵੀਰ ਸ਼ੇਅਰ ਕਰਿਦਿਆਂ ਆਪਣੀ ਭਾਵਨਾ ਜ਼ਾਹਿਰ ਕੀਤੀ। ਉਸ ਨੇ ਲਿਖਿਆ, 'ਮਾਂ ਤੇ ਬੇਟਾ ਇਕ ਦੂਜੇ ਨੂੰ ਦੇਖ ਕੇ ਮਾਣ ਮਹਿਸੂਸ ਕਰ ਰਹੇ ਹਨ ਤੇ ਅਸੀਂ ਵੀ ਦੋਵਾਂ ਨੂੰ ਦੇਖ ਕੇ ਮਾਣ ਮਹਿਸੂਸ ਕਰ ਰਹੇ ਹਾਂ।' ਕਿਸੇ ਨੇ ਇਸ ਤਸਵੀਰ 'ਤੇ ਕਿਹਾ ਕਿ ਉਸ ਮਾਂ ਨੂੰ ਸਲਾਮ ਜਿਸ ਨੇ ਇਹ ਸੰਭਵ ਕਰ ਦਿਖਾਇਆ। ਤਸਵੀਰ ਜੂਨਾਗੜ੍ਹ 'ਚ ਰਾਜਪੱਧਰੀ ਆਜ਼ਾਦੀ ਦਿਵਸ ਸਮਾਗਮ 'ਤੇ ਖਿੱਚੀ ਗਈ ਸੀ।