ਪੰਚਕੂਲਾ : ਸਮਝੌਤਾ ਬਲਾਸਟ ਦੇ ਮੁੱਖ ਮੁਲਜ਼ਮ ਅਸੀਮਾਨੰਦ ਦੀ ਅੱਜ ਕੋਰਟ ਨੇ ਜ਼ਮਾਨਤਨਾਮਾ ਭਰਨ ਤੋਂ ਬਾਅਦ ਅਸੀਮਾਨੰਦ ਨੂੰ ਜ਼ਮਾਨਤ ਦੇ ਦਿੱਤੀ ਹੈ। ਪੰਚਕੂਲਾ ਦੇ ਵਿਸ਼ੇਸ਼ ਏ.ਐਨ.ਆਈ. ਕੋਰਟ ਵਿੱਚ ਅਸੀਮਾਨੰਦ ਨੇ ਇੱਕ-ਇੱਕ ਲੱਖ ਦੇ ਨਿੱਜੀ ਬਾਂਡ ਤੇ 1-1 ਲੱਖ ਦੇ ਦੋ ਸਿਕਿਊਰਿਟੀ ਬਾਂਡ ਭਰੇ ਹਨ।

ਦੱਸਣਯੋਗ ਹੈ ਕਿ ਅਸੀਮਾਨੰਦ 'ਤੇ ਜੈਪੁਰ ਤੇ ਹੈਦਰਾਬਾਦ ਦੀਆਂ ਅਦਾਲਤਾਂ ਵਿੱਚ ਦੋ ਹੋਰ ਬਲਾਸਟ ਮਾਮਲੇ ਚੱਲ ਰਹੇ ਹਨ। ਮੁੱਖ ਮੁਲਜ਼ਮ ਅਸੀਮਾਨੰਦ ਸਮੇਤ ਹੋਰ ਮੁਲਜ਼ਮ ਕੋਰਟ ਵਿੱਚ ਪੇਸ਼ ਹੋਏ।

ਅੱਜ ਦੀ ਸੁਣਵਾਲਈ ਵਿੱਚ 3 ਗਵਾਹਾਂ ਦੇ ਬਿਆਨ ਦਰਜ ਕੀਤੇ ਹਨ। ਇਸ ਤੋਂ ਇਲਾਵਾ ਅੱਜ ਸਮਝੌਤਾ ਬਲਾਸਟ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਬੇਲ ਵੀ ਦੇ ਦਿੱਤੀ ਗਈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ।