Assam Election Results: ਆਸਾਮ ਵਿਧਾਨ ਸਭਾ ਦੇ ਨਤੀਜਿਆਂ 'ਚ ਐਨਡੀਏ ਦੀ ਬੜ੍ਹਤ ਹੈ। ਸ਼ੁਰੂਆਤੀ ਰੁਝਨਾਂ ਵਿੱਚ ਬੀਜੇਪੀ ਦੀ ਅਗਵਾਈ ਵਾਲੇ ਐਨਡੀਏ ਨੇ 126 ਸੀਟਾਂ ਵਿੱਚੋਂ 50 ਸੀਟਾਂ ਉੱਪਰ ਬੜ੍ਹਤ ਬਣਾਈ ਹੋਈ ਹੈ ਜਦੋਂਕਿ ਯੂਪੀਏ 24 ਸੀਟਾਂ ਉੱਪਰ ਅੱਗੇ ਚੱਲ ਰਿਹਾ ਹੈ।


ਦੱਸ ਦਈਏ ਕਿ ਆਸਾਮ ’ਚ ਇਸ ਵੇਲੇ ਭਾਜਪਾ ਦੀ ਅਗਵਾਈ ਹੇਠਲੇ ਐਨਡੀਏ ਦੀ ਸਰਕਾਰ ਹੈ, ਜਿਸ ਨੇ 2016 ’ਚ ਕੁੱਲ 126 ਵਿੱਚੋਂ 86 ਸੀਟਾਂ ਜਿੱਤੀਆਂ ਸਨ। ਇਸ ਵਾਰ ਇੱਥੇ ਭਾਜਪਾ ਦਾ ਮੁਕਾਬਲਾ ਅੱਠ ਪਾਰਟੀਆਂ ਦੇ ਵਿਸ਼ਾਲ ਗੱਠਜੋੜ ਨਾਲ ਹੈ; ਜਿਨ੍ਹਾਂ ਵਿੱਚ ਕਾਂਗਰਸ ਤੇ ਬਦਰੁੱਦੀਨ ਅਜਮਲ ਦੀ AIUDF ਵੀ ਸ਼ਾਮਲ ਹਨ।


ਐਨਡੀਏ ਵੱਲੋਂ ਭਾਜਪਾ 92 ਸੀਟਾਂ 'ਤੇ ਲੜੀ, ਇੰਝ ਹੀ ਅਸਮ ਗਣ ਪ੍ਰੀਸ਼ਦ 26 ਤੇ ਯੂਨਾਈਟਿਡ ਪੀਪਲ’ਜ਼ ਪਾਰਟੀ ਲਿਬਰਲ 8 ਸੀਟਾਂ ਉੱਤੇ ਚੋਣ ਲੜੀ। ਵਿਰੋਧੀ ਧਿਰ ਵੱਲੋਂ ਕਾਂਗਰਸ ਐਤਕੀਂ 94 ਸੀਟਾਂ ਉੱਤੇ ਚੋਣ ਲੜੀ, AIUDF 14 ਸੀਟਾਂ ਉੱਤੇ, ਬੋਡੋਲੈਂਡ ਪੀਪਲ’ਜ਼ ਫ਼੍ਰੰਟ 12 ਸੀਟਾਂ ਉੱਤੇ ਤੇ ਸੀਪੀਆੲ. (ਐਮ) 2 ਸੀਟਾਂ, ਰੂਪੁਨ ਸ਼ਰਮਾ ਦੀ ਅਗਵਾਈ ਹੇਠਲੀ ਸੀਪੀਆਈ (ਐਮਐਲ) ਲਿਬਰੇਸ਼ਨ, ਅਜੀਤ ਕੁਮਾਰ ਬੁਯਾਨ ਦੀ ਆਂਚਲਿਕ ਗਣ ਮੋਰਚਾ ਤੇ ਆਰਜੇਡੀ ਇੱਕ-ਇੱਕ ਸੀਟ ਉੱਤੇ ਚੋਣ ਲੜੀਆਂ।


ਪਿਛਲੀਆਂ ਚੋਣਾਂ ਦੇ ਅੰਕੜੇ ਤੇ ਵੋਟਿੰਗ ਪ੍ਰਤੀਸ਼ਤ ਇਹ ਦੱਸਦਾ ਹੈ ਕਿ ਭਾਜਪਾ ਦੀ ਅਗਵਾਈ ਹੇਠਲਾ ਐੱਨਡੀਏ ਤੇ ਕਾਂਗਰਸ ਦੀ ਅਗਵਾਈ ਵਾਲੇ ਮਹਾਂਗੱਠਜੋੜ ਵਿਚਾਲੇ ਐਤਕੀਂ ਸਖ਼ਤ ਮੁਕਾਬਲਾ ਹੈ ਕਿਉਂਕਿ ਸਾਲ 2016 ’ਚ ਕਾਂਗਰਸ ਤੇ AIUDF ਨੇ ਵੱਖੋ-ਵੱਖਰੇ ਤੌਰ ਉੱਤੇ ਚੋਣ ਲੜੀ ਸੀ।


ਕੀ ਸੀ ਚੋਣ ਮੁੱਦੇ?


ਅਸਾਮ ਵਿੱਚ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ ਦੇ ਗਠਜੋੜ ਵਿੱਚ ਹੈ। ਜਿੱਥੇ ਭਾਜਪਾ ਨੇ ਸੀਏਏ, ਐਨਆਰਸੀ, ਘੁਸਪੈਠ ਅਤੇ ਵਿਕਾਸ ਦੇ ਮੁੱਦੇ 'ਤੇ ਅਸਾਮ ਵਿਚ ਚੋਣ ਲੜੀ। ਉਧਰ ਕਾਂਗਰਸ ਨੇ ਸੀਏਏ ਅਤੇ ਐਨਆਰਸੀ ਦੇ ਮੁੱਦੇ 'ਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕਾਂਗਰਸ ਇਸ ਵਾਰ ਤਿੰਨ ਵਾਰ ਮੁੱਖ ਮੰਤਰੀ ਤਰੁਣ ਗੋਗੋਈ ਤੋਂ ਬਿਨਾਂ ਚੋਣ ਲੜ ਰਹੀ ਹੈ। ਇਸ ਸਾਲ ਗੋਗੋਈ ਦੀ ਮੌਤ ਹੋ ਗਈ ਸੀ।


ਇਸ ਵਾਰ ਅਸਾਮ ਵਿੱਚ 126 ਸੀਟਾਂ 'ਤੇ 946 ਉਮੀਦਵਾਰ ਮੈਦਾਨ ਵਿਚ ਹਨ। ਏਡੀਆਰ ਨੇ ਇਨ੍ਹਾਂ ਉਮੀਦਵਾਰਾਂ ਚੋਂ 941 ਦੇ ਹਲਫ਼ਨਾਮੇ ਦਾ ਵਿਸ਼ਲੇਸ਼ਣ ਕੀਤਾ ਹੈ। 941 ਉਮੀਦਵਾਰਾਂ ਚੋਂ 224 ਰਾਸ਼ਟਰੀ ਪਾਰਟੀਆਂ ਦੇ ਹਨ, 116 ਰਾਜ ਪੱਧਰੀ ਪਾਰਟੀਆਂ ਦੇ ਹਨ, 224 ਰਜਿਸਟਰਡ ਹਨ ਪਰ ਘੱਟ ਜਾਣੀਆਂ-ਪਛਾਣੀਆਂ ਪਾਰਟੀਆਂ ਹਨ ਜਦਕਿ 377 ਆਜ਼ਾਦ ਹਨ।


941 ਉਮੀਦਵਾਰਾਂ ਚੋਂ 138 ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਿਕ ਕੇਸ ਦੱਸੇ। ਇਸ ਦੇ ਨਾਲ ਹੀ 109 ਉਮੀਦਵਾਰਾਂ ਵਿਰੁੱਧ ਗੰਭੀਰ ਅਪਰਾਧਿਕ ਕੇਸ ਦਰਜ ਹਨ। ਇਸ ਚੋਣ ਵਿੱਚ 264 ਉਮੀਦਵਾਰ ਕਰੋੜਪਤੀ ਹਨ।


ਇਹ ਵੀ ਪੜ੍ਹੋ: ਸ਼ੁਰੂਆਤੀ ਰੁਝਾਨਾਂ ਵਿੱਚ ਬੀਜੇਪੀ ਨੂੰ ਝਟਕਾ, ਪੰਜ ਰਾਜਾਂ ਦੀ ਤਸਵੀਰ ਸਾਫ ਹੋਣੀ ਸ਼ੁਰੂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904