ਨਵੀਂ ਦਿੱਲੀ: ਆਸਾਮ ਪੁਲਿਸ ਨੇ ਟਵਿਟਰ ‘ਤੇ ਵੱਖਰੇ ਢੰਗ ਦਾ ਟਵੀਟ ਕੀਤਾ ਹੈ। ਇਸ ਨੂੰ ਪੜ੍ਹ ਕੇ ਕੋਈ ਵੀ ਹੱਸਣ ਨੂੰ ਮਜ਼ਬੂਰ ਹੋ ਜਾਵੇਗਾ। ਆਸਾਮ ਪੁਲਿਸ ਨੇ ਮੁੰਬਈ ਪੁਲਿਸ ਵਾਂਗ ਮਜ਼ੇਦਾਰ ਟਵੀਟ ਕਰ ਬਰਾਮਦ ਹੋਏ ਨਸ਼ੀਲੇ ਪਦਾਰਥ ਦੀ ਖ਼ਬਰ ਦੱਸੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਜਿਸ ਕਿਸੇ ਦਾ ਵੀ ਇਹ ਸਾਮਾਨ ਗੁੰਮ ਹੋਇਆ ਹੈ, ਉਹ ਉਨ੍ਹਾਂ ਨਾਲ ਸੰਪਰਕ ਕਰੇ। ਇਸ ਪੋਸਟ ਨਾਲ ਹੀ ਅੱਖ ਮਾਰਨ ਵਾਲੀ ਇਮੋਜੀ ਵੀ ਪਾਈ ਹੈ।





ਪੁਲਿਸ ਨੇ ਟਵਿਟਰ ‘ਤੇ ਫੋਟੋ ਪੋਸਟ ਕਰਦੇ ਹੋਏ ਲਿਖਿਆ, “ਕਿਸੇ ਦਾ ਬੀਤੀ ਰਾਤ ਛਗੋਲੀਆ ਚੈੱਕਪੋਸਟ ‘ਤੇ 590 ਕਿਲੋ ਗਾਂਜਾ ਤੇ ਟਰੱਕ ਗੁੰਮ ਹੋ ਗਿਆ ਹੈ? ਘਬਰਾਓ ਨਹੀਂ, ਸਾਨੂੰ ਮਿਲ ਗਿਆ ਹੈ। ਧੁਬਰੀ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹ ਤੁਹਾਡੀ ਮਦਦ ਜ਼ਰੂਰ ਕਰਨਗੇ। ਸ਼ਾਨਦਾਰ ਕੰਮ ਟੀਮ ਧੁਬਰੀ।”



ਤਸਵੀਰ ‘ਚ ਗਾਂਜੇ ਨਾਲ ਭਰੀਆਂ 50 ਕਾਰਟਨ ਤੇ ਇੱਕ ਵੱਡਾ ਸੂਟਕੇਸ ਨਜ਼ਰ ਆ ਰਿਹਾ ਹੈ। ਪੁਲਿਸ ਨੇ ਖਾਸ ਜਾਣਕਾਰੀ ਦੇ ਅਧਾਰ ‘ਤੇ ਇਸ ਸਵੀਫਟ ਨਾਈਟ ਆਪ੍ਰੇਸ਼ਨ ‘ਚ ਟਰੱਕ ਤੋਂ ਗਾਂਜਾ ਜ਼ਬਤ ਕੀਤਾ। ਅਜਿਹਾ ਹੀ ਤਰੀਕਾ ਮੁੰਬਈ ਪੁਲਿਸ ਵੀ ਅਜ਼ਮਾ ਚੁੱਕੀ ਹੈ। ਜਿਨ੍ਹਾਂ ਨੇ ਗੱਲੀ ਬੁਆਏ ਫ਼ਿਲਮ ਦੇ ਡਾਇਲੌਗ ਦੀ ਵਰਤੋਂ ਕੀਤੀ ਸੀ। ਮੁੰਬਈ ਪੁਲਿਸ ਦੀ ਪੋਸਟ ਕਾਫੀ ਵਾਇਰਲ ਹੋਈ ਸੀ