ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਏਐਨ-32 ਜਹਾਜ਼ ਦੀ ਭਾਲ ਵੱਡੇ ਪੱਧਰ ‘ਤੇ ਅਜੇ ਵੀ ਜਾਰੀ ਹੈ। ਜਹਾਜ਼ ਨੂੰ ਲਾਪਤਾ ਹੋਏ 48 ਘੰਟੇ ਹੋ ਚੁੱਕੇ ਹਨ। ਸੈਨਾ ਦੀ ਮਦਦ ਨਾਲ ਹੁਣ ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਦੀ ਮਦਦ ਲਈ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਜਹਾਜ਼ ਦਾ ਪਤਾ ਲਾਉਣ ਲਈ ਐਮਆਈ-17 ਤੇ ਥਲ ਸੈਨਾ ਦੇ ਏਐਲਐਚ ਹੈਲੀਕਾਪਟਰਾਂ ਤੋਂ ਇਲਾਵਾ ਸੀ-130 ਜੇ, ਏਐਨ-32 ਸਮੇਤ ਆਧੁਨਿਕ ਸੈਂਸਰਾਂ ਵਾਲੇ ਜਹਾਜ਼ਾਂ ਤੇ ਸਮੁੰਦਰ ‘ਚ ਲੰਬੀ ਦੂਰੀ ਤਕ ਟੋਹ ਲੈਣ ਦੀ ਤਾਕਤ ਰੱਖਣ ਵਾਲੇ ਭਾਰਤੀ ਜਲ ਸੈਨਾ ਦੇ ਪੀ-8 ਆਈ ਜਹਾਜ਼ ਨੂੰ ਤਾਇਨਾਤ ਕੀਤਾ ਗਿਆ ਹੈ।
ਸੈਨਾ ਦਾ ਟਰਾਂਸਪੋਰਟ ਜਹਾਜ਼ ਏਐਨ-32 ਅਰੁਣਾਚਲ ਪ੍ਰਦੇਸ਼ ਦੇ ਸੰਘਣੇ ਜੰਗਲਾਂ ਵਾਲੇ ਮੇਂਚੁਕਾ ਕੋਲੋਂ ਲਾਪਤਾ ਹੋਇਆ ਸੀ। ਸੋਮਵਾਰ ਨੂੰ ਉਡਾਣ ਭਰਨ ਤੋਂ ਕਰੀਬ 33 ਮਿੰਟ ਬਾਅਦ ਜਹਾਜ਼ ਗੁੰਮ ਗਿਆ ਸੀ ਜਿਸ ‘ਚ ਕੁਲ 13 ਲੋਕ ਸਵਾਰ ਸੀ।
ਲਾਪਤਾ ਫੌਜੀ ਜਹਾਜ਼ ਅਜੇ ਵੀ ਨਹੀਂ ਲੱਭਿਆ, ਹੁਣ ਲਈ ਸੈਟੇਲਾਈਟ ਦੀ ਮਦਦ
ਏਬੀਪੀ ਸਾਂਝਾ
Updated at:
05 Jun 2019 01:42 PM (IST)
ਭਾਰਤੀ ਹਵਾਈ ਸੈਨਾ ਦੇ ਏਐਨ-32 ਜਹਾਜ਼ ਦੀ ਭਾਲ ਵੱਡੇ ਪੱਧਰ ‘ਤੇ ਅਜੇ ਵੀ ਜਾਰੀ ਹੈ। ਜਹਾਜ਼ ਨੂੰ ਲਾਪਤਾ ਹੋਏ 48 ਘੰਟੇ ਹੋ ਚੁੱਕੇ ਹਨ। ਸੈਨਾ ਦੀ ਮਦਦ ਨਾਲ ਹੁਣ ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਦੀ ਮਦਦ ਲਈ ਜਾ ਰਹੀ ਹੈ।
- - - - - - - - - Advertisement - - - - - - - - -