ਨਵੀਂ ਦਿੱਲੀ: ਸਾਰੀਆਂ ਪਾਰਟੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਰੁੱਝੀਆਂ ਹੋਈਆਂ ਹਨ। ਇਸ ਕੜੀ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਚੋਣਾਂ ਲਈ ਚੋਣ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਇਸ ਦੇ ਤਹਿਤ ਪ੍ਰਹਿਲਾਦ ਜੋਸ਼ੀ ਨੂੰ ਉਤਰਾਖੰਡ ਵਿੱਚ ਚੋਣ ਇੰਚਾਰਜ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਲੌਕੇਟ ਚੈਟਰਜੀ ਅਤੇ ਆਰਪੀ ਸਿੰਘ ਸਹਿ-ਇੰਚਾਰਜ ਹੋਣਗੇ।


ਗਜੇਂਦਰ ਸਿੰਘ ਸ਼ੇਖਾਵਤ ਨੂੰ ਪੰਜਾਬ ਵਿੱਚ ਚੋਣ ਇੰਚਾਰਜ ਬਣਨ ਦਾ ਮੌਕਾ ਮਿਲਿਆ ਹੈ। ਇੱਥੇ ਤਿੰਨ ਸਹਿ-ਇੰਚਾਰਜ ਬਣਾਏ ਗਏ ਹਨ। ਇਨ੍ਹਾਂ 'ਚ ਹਰਦੀਪ ਸਿੰਘ ਪੁਰੀ, ਮੀਨਾਕਸ਼ੀ ਲੇਖੀ ਅਤੇ ਵਿਨੋਦ ਚਾਵੜਾ ਦੇ ਨਾਂਅ ਸ਼ਾਮਲ ਹਨ।






ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਚੋਣ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਦੇ ਨਾਲ ਹੀ ਸੂਬੇ ਵਿੱਚ ਸੱਤ ਸਹਿ-ਇੰਚਾਰਜ ਨਿਯੁਕਤ ਕੀਤੇ ਗਏ ਹਨ। ਅਨੁਰਾਗ ਠਾਕੁਰ, ਅਰਜੁਨ ਮੇਘਵਾਲ, ਸ਼ੋਭਾ ਕਰੰਦਲਾਜੇ, ਵਿਵੇਕ ਠਾਕੁਰ, ਸਰੋਜ ਪਾਂਡੇ, ਕੈਪਟਨ ਅਭਿਮੰਨਿਊ ਅਤੇ ਅਨੁਪੂਰਨਾ ਦੇਵੀ। ਇਸ ਦੇ ਨਾਲ ਹੀ 6 ਸੰਗਠਨ ਇੰਚਾਰਜ ਵੀ ਬਣਾਏ ਗਏ ਹਨ, ਜਿਨ੍ਹਾਂ 'ਚ ਬ੍ਰਿਜ ਦੇ ਸੰਜੀਵ ਚੌਰਸੀਆ ਵੀ ਸ਼ਾਮਲ ਹਨ।


ਪੱਛਮੀ ਯੂਪੀ ਤੋਂ ਸੰਜੇ ਭਾਟੀਆ, ਅਵਧ ਤੋਂ ਸੱਤਿਆ ਕੁਮਾਰ, ਕਾਨਪੁਰ ਤੋਂ ਸੁਧੀਰ ਗੁਪਤਾ, ਗੋਰਖਪੁਰ ਤੋਂ ਅਰਵਿੰਦ ਮੈਨਨ ਅਤੇ ਕਾਸ਼ੀ ਤੋਂ ਸੁਨੀਲ ਓਝਾ ਦੇ ਨਾਂ ਸ਼ਾਮਲ ਹਨ।


ਮਨੀਪੁਰ ਵਿੱਚ ਭੁਪੇਂਦਰ ਯਾਦਵ ਨੂੰ ਚੋਣ ਇੰਚਾਰਜ ਬਣਾਇਆ ਗਿਆ, ਜਦੋਂ ਕਿ ਪ੍ਰਤੀਮਾ ਭੌਮਿਕ ਅਤੇ ਅਸ਼ੋਕ ਸਿੰਘਲ ਨੂੰ ਸਹਿ-ਇੰਚਾਰਜ ਬਣਨ ਦਾ ਮੌਕਾ ਦਿੱਤਾ ਗਿਆ ਹੈ।


ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਗੋਆ ਚੋਣਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੂੰ ਮਣੀਪੁਰ ਦੀਆਂ ਵਿਧਾਨ ਸਭਾ ਚੋਣਾਂ ਲਈ ਇੰਚਾਰਜ ਬਣਾਇਆ ਗਿਆ ਹੈ।


ਵਿਧਾਨ ਸਭਾ ਚੋਣਾਂ 2022


ਸਾਲ 2022 ਦੇ ਸ਼ੁਰੂ ਵਿੱਚ ਕੁੱਲ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿੱਚੋਂ ਚਾਰ ਸੂਬੇ ਅਜਿਹੇ ਹਨ ਜਿੱਥੇ ਭਾਜਪਾ ਸਰਕਾਰ ਪਹਿਲਾਂ ਹੀ ਸੱਤਾ ਵਿੱਚ ਹੈ। ਸਾਲ 2022 ਵਿੱਚ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਸੂਬਿਆਂ 'ਚ ਮਾਰਚ-ਅਪ੍ਰੈਲ ਦੇ ਵਿੱਚ ਚੋਣਾਂ ਹੋ ਸਕਦੀਆਂ ਹਨ।


ਚਾਰ ਸੂਬਿਆਂ 'ਚ ਭਾਜਪਾ ਦੀ ਸਰਕਾਰ


ਇਸ ਵੇਲੇ ਇਨ੍ਹਾਂ ਪੰਜ ਸੂਬਿਆਂ ਚੋਂ ਚਾਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਜਦੋਂ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ। ਇਨ੍ਹਾਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਵੀ ਮਿਸ਼ਨ 2024 ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Punjab Congress: ਕੈਪਟਨ-ਸਿੱਧੂ ਦਾ ਵਿਵਾਦ 'ਕਾਂਗਰਸ ਲਈ ਚੰਗਾ', ਜਾਣੋ ਹਰੀਸ਼ ਰਾਵਤ ਦਾ ਗਣਿਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904