ਚੰਡੀਗੜ੍ਹ: ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੀ 11 ਦਸੰਬਰ ਨੂੰ ਸ਼ੁਰੂ ਹੋਈ ਗਿਣਤੀ ਪੂਰੀ ਹੋ ਗਈ ਹੈ ਅਤੇ ਅੰਤਮ ਨਤੀਜੇ ਵੀ ਸਾਹਮਣੇ ਆ ਗਏ ਹਨ। ਤੇਲੰਗਾਨਾ ਤੇ ਮਿਜ਼ੋਰਮ ਤੋਂ ਇਲਾਵਾ ਕਾਂਗਰਸ ਤਿੰਨ ਸੂਬਿਆਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਕੇ ਆਈ ਹੈ, ਪਰ ਮੱਧ ਪ੍ਰਦੇਸ਼ ਵਿੱਚ ਪੂਰਨ ਬਹੁਮਤ ਤੋਂ ਖੁੰਝ ਗਈ ਹੈ। ਦੂਜੇ ਪਾਸੇ ਰਾਜਸਥਾਨ ਅਤੇ ਛੱਤੀਗੜ੍ਹ ਵਿੱਚ ਕਾਂਗਰਸ ਸਰਕਾਰ ਬਣਾਉਣ ਦੇ ਸਮਰੱਥ ਹੈ। ਮੱਧ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਤੋਂ ਵੋਟਾਂ ਦੀ ਗਿਣਤੀ ਜਾਰੀ ਸੀ, ਜੋ ਹੁਣੇ ਪੂਰੀ ਹੋਈ ਹੈ ਅਤੇ ਕਾਂਗਰਸ ਬਹੁਮਤ ਤੋਂ ਦੋ ਸੀਟਾਂ ਪੱਛੜ ਗਈ ਹੈ, ਜਦਕਿ ਭਾਜਪਾ ਨੂੰ 109 ਸੀਟਾਂ ਹਾਸਲ ਹੋਈਆਂ ਹਨ। ਹੁਣ ਕਾਂਗਰਸ ਆਜ਼ਾਦ ਅਤੇ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਨਾਲ ਗਠਜੋੜ ਕਰ ਕੇ ਸੂਬੇ ਵਿੱਚ ਸਰਕਾਰ ਦਾ ਗਠਨ ਕਰ ਸਕਦੀ ਹੈ। ਬਸਪਾ ਨੇ ਦੋ ਤੇ ਸਪਾ ਨੇ ਇੱਕ ਸੀਟ ਹਾਸਲ ਕੀਤੀ ਹੈ ਜਦਕਿ ਐਮਪੀ ਦੀਆਂ 230 ਸੀਟਾਂ ਵਿੱਚੋਂ ਚਾਰ ਆਜ਼ਾਦ ਉਮੀਦਵਾਰ ਵੀ ਜੇਤੂ ਹੋਏ ਹਨ ਅਤੇ ਸਰਕਾਰ ਬਣਾਉਣ ਲਈ 116 ਸੀਟਾਂ ਹੋਣੀਆਂ ਜ਼ਰੂਰੀ ਹਨ। ਸੀਟਾਂ ਦਾ ਬਿਓਰਾ: ਮੱਧ ਪ੍ਰਦੇਸ਼: ਕੁੱਲ ਸੀਟਾਂ- 230
  • ਕਾਂਗਰਸ- 114
  • ਬੀਜੇਪੀ- 109
  • ਆਜ਼ਾਦ- 4
  • ਬਸਪਾ-2
  • ਸਪਾ-1
ਰਾਜਸਥਾਨ: ਕੁੱਲ ਸੀਟਾਂ- 199
  • ਕਾਂਗਰਸ- 99
  • ਬੀਜੇਪੀ- 73
  • ਹੋਰ- 21
  • ਬਸਪਾ-6
ਤੇਲੰਗਾਨਾ: ਕੁੱਲ ਸੀਟਾਂ- 119
  • ਟੀਆਰਐਸ- 88
  • ਕਾਂਗਰਸ- 19
  • ਹੋਰ- 7
ਛੱਤੀਗੜ੍ਹ: ਕੁੱਲ ਸੀਟਾਂ- 90
  • ਕਾਂਗਰਸ- 68
  • ਬੀਜੇਪੀ- 15
  • ਹੋਰ- 7
ਮਿਜ਼ੋਰਮ: ਕੁੱਲ ਸੀਟਾਂ-40
  • ਐਮਐਨਐਫ- 26
  • ਕਾਂਗਰਸ- 5
  • ਹੋਰ- 8
  • ਬੀਜੇਪੀ- 1