ਚੰਡੀਗੜ੍ਹ: ਹਾਲ ਹੀ ਵਿੱਚ ਜੈਪੁਰ ’ਚ ਆਈਪੀਐਲ ਸੀਜ਼ਨ 12 ਦੀ ਨੀਲਾਮੀ ਹੋਈ ਜਿਸ ਵਿੱਚ ਪਹਿਲਾਂ ਤਾਂ ਯੁਵਰਾਜ ਸਿੰਘ ਨੂੰ ਕਿਸੇ ਨੇ ਨਹੀਂ ਲਿਆ ਪਰ ਅੰਤ ਵਿੱਚ ਉਸ ਨੂੰ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਦੀ ਬੇਸ ਕੀਮਤ, ਯਾਨੀ ਇੱਕ ਕਰੋੜ ਰੁਪਏ ਵਿੱਚ ਖਰੀਦ ਲਿਆ। ਇਸ ਸਬੰਧੀ ਮੁੰਬਈ ਇੰਡੀਅਨਜ਼ ਦੇ ਫਰੈਂਚਾਈਜ਼ੀ ਤੇ ਮਾਲਕ ਆਕਾਸ਼ ਅੰਬਾਨੀ ਨੇ ਇਸ ਖ਼ਰੀਦ ਨੂੰ ਆਈਪੀਐਲ ਇਤਿਹਾਸ ਦੀ ਸਭ ਤੋਂ ਵੱਡੀ ਦੌਲਤ ਕਰਾਰ ਦਿੱਤਾ ਹੈ।

ਆਕਾਸ਼ ਅੰਬਾਨੀ ਨੇ ਕਿਹਾ ਕਿ ਯੁਵਰਾਜ ਤੇ ਮਲਿੰਗਾ ਲਈ ਉਨ੍ਹਾਂ ਕੋਲ ਪੈਸੇ ਸੀ ਤੇ ਉਸ ਦਾ ਮੰਨਣਾ ਹੈ ਕਿ ਇੱਕ ਕਰੋੜ ਰੁਪਏ ਵਿੱਚ ਯੁਵਰਾਜ ਸਿੰਘ ਉਨ੍ਹਾਂ ਲਈ ਇਸ ਸਾਲ ਦੇ ਸਭ ਤੋਂ ਵੱਡਾ ਖਿਡਾਈ ਸਾਬਤ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਦੇ ਨਾਲ-ਨਾਲ ਮੁੰਬਈ ਇੰਡੀਅਨਜ਼ ਨੇ ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਾਸਿਥ ਮਲਿੰਗ ਨੂੰ ਵੀ 2 ਕਰੋੜ ਵਿੱਚ ਆਪਣਾ ਬਣਾ ਲਿਆ।

ਯਾਦ ਰਹੇ ਕਿ ਸਾਲ 2016 ਵਿੱਚ ਯੁਵਰਾਜ ਸਿੰਘ ਹੀ ਇਕੱਲਾ ਅਜਿਹਾ ਖਿਡਾਰੀ ਸੀ ਜਿਸ ਨੂੰ ਦਿੱਲੀ ਦੀ ਟੀਮ ਨੇ 16 ਕਰੋੜ ਰੁਪਏ ਵਿੱਚ ਖਰੀਦਿਆ ਸੀ ਪਰ ਉਹ ਅਸਫਲ ਰਿਹਾ। ਇਸ ਦੇ ਬਾਅਦ ਪੰਜਾਬ ਨੇ ਉਸ ਨੂੰ 2 ਕਰੋੜ ਰੁਪਏ ਵਿੱਚ ਖਰੀਦਿਆ ਜਿਸ ਦੇ ਬਾਅਦ ਹੁਣ ਮੁੰਬਈ ਨੇ ਉਸ ਨੂੰ ਇੱਕ ਕਰੋੜ ਰੁਪਏ ਵਿੱਚ ਆਪਣੀ ਟੀਮ ’ਚ ਸ਼ਾਮਲ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਉਸ ਦਾ ਖੇਡ ਕਰੀਅਰ ਖਰਾਬ ਚੱਲ ਰਿਹਾ ਹੈ ਜਿਸ ਕਾਰਨ ਉਸ ਨੂੰ ਠੀਕ ਕੀਮਤ ਨਹੀਂ ਮਿਲ ਰਹੀ।