ਨਵੀਂ ਦਿੱਲੀ: ਕਾਰਡ ਰਾਹੀਂ ਪੇਮੈਂਟ ਕਰਨ ਵਾਲੇ ਜਾਂ ਕੈਸ਼ ਕਢਵਾਉਣ ਵਾਲਿਆਂ ਲਈ ਬੁਰੀ ਖ਼ਬਰ ਹੈ। ਜੇਕਰ ਤਾਜ਼ਾ ਖ਼ੁਲਾਸੇ ਉੱਤੇ ਯਕੀਨ ਕਰ ਲਿਆ ਜਾਵੇ ਤਾਂ ਕਾਰਡ ਧਾਰਕਾਂ ਦੀਆਂ ਦਿੱਕਤਾਂ ਆਉਣ ਵਾਲੇ ਦਿਨਾਂ ਵਿੱਚ ਵਧ ਸਕਦੀਆਂ ਹਨ। ਇੱਕ ਰਿਪੋਰਟ ਅਨੁਸਾਰ 2017 ਵਿੱਚ ATM'S ਉੱਤੇ ਸਾਈਬਰ ਹਮਲੇ ਵਧ ਸਕਦੇ ਹਨ।

ਅਮਰੀਕੀ ਸਾਈਬਰ ਸੁਰੱਖਿਆ ਕੰਪਨੀ ਫਾਇਰ ਆਈ ਦੀ ਤਾਜ਼ਾ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਸਾਲ 2017 ਵਿੱਚ ਏਸ਼ਿਆਈ ਖੇਤਰ ਵਿੱਚ ATM'S ਉੱਤੇ ਸਾਈਬਰ ਹਮਲਿਆਂ ਵਿੱਚ ਤੇਜ਼ੀ ਆ ਸਕਦੀ ਹੈ। ਇਸ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਏਸ਼ੀਆ ਖ਼ਾਸ ਤੌਰ ਉੱਤੇ ਭਾਰਤ ਵਿੱਚ ATM'S ਉੱਤੇ ਸਾਈਬਰ ਹਮਲਿਆਂ ਵਿੱਚ ਵਾਧਾ ਹੋ ਸਕਦਾ ਹੈ। ਇਸ ਦਾ ਕਾਰਨ ਹੈ ATM'S ਵਿੱਚ ਪੁਰਾਣੇ ਸਾਫ਼ਟਵੇਅਰ ਦਾ ਹੋਣਾ।

ਅਸਲ ਵਿੱਚ ਭਾਰਤ ਵਿੱਚ ਜ਼ਿਆਦਾ ATM'S ਵਿੰਡੋ ਐਕਸਪੀ ਉੱਤੇ ਆਧਾਰਤ ਹਨ ਜਿਸ ਨੂੰ ਡੀ-ਕੋਡ ਕਰਨਾ ਬਹੁਤ ਆਸਾਨ ਹੈ। ਕੁਝ ਸਮੇਂ ਪਹਿਲਾਂ ਹੀ ਭਾਰਤ ਦੀ ਕਈ ਬੈਂਕਾਂ ਨੇ ਹਜ਼ਾਰਾਂ ਗਾਹਕਾਂ ਦੇ ਕਾਰਡ ਬੰਦ ਕਰ ਦਿੱਤੇ ਸਨ। ਇਨ੍ਹਾਂ ਵਿੱਚੋਂ ਭਾਰਤੀ ਸਟੇਟ ਬੈਂਕ, ਐਚ.ਡੀ,ਐਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਕਿਸਸ ਬੈਂਕ ਤੇ ਯੈਸ ਬੈਂਕ ਸ਼ਾਮਲ ਸਨ।