ਨਵੀਂ ਦਿੱਲੀ: ਐਲ.ਓ.ਸੀ. ਉੱਤੇ ਪਿਛਲੀ ਦਿਨੀਂ ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ਨਾਲ ਕੀਤੇ ਗਏ ਅਣਮਨੁੱਖੀ ਕਾਰੇ ਦੀ ਪੋਲ ਖੁੱਲ੍ਹੀ ਹੈ। ਤਾਜ਼ਾ ਸਬੂਤਾਂ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਭਾਰਤੀ ਸੈਨਿਕਾਂ ਦੀਆਂ ਲਾਸ਼ਾਂ ਨਾਲ ਅਣਮਨੁੱਖੀ ਕਾਰੇ ਪਿੱਛੇ ਪਾਕਿਸਤਾਨ ਦੀ ਸੈਨਾ ਦਾ ਹੱਥ ਹੈ।
ਸਰਹੱਦ ਨੇੜਿਓਂ ਪਾਕਿਸਤਾਨੀ ਫ਼ੌਜ ਦਾ ਕਾਫ਼ੀ ਸਾਮਾਨ ਬਰਾਮਦ ਹੋਇਆ ਹੈ। ਸਾਮਾਨ ਵਿੱਚ ਨਾਈਟ ਵਿਜ਼ਨ ਕੈਮਰੇ ਮਿਲੇ ਹਨ। ਇਨ੍ਹਾਂ ਦਾ ਇਸਤੇਮਾਲ ਆਮ ਤੌਰ ਉੱਤੇ ਪਾਕਿਸਤਾਨ ਸੈਨਾ ਕਰਦੀ ਹੈ। ਯਾਦ ਰਹੇ ਕਿ ਕੁਪਵਾੜਾ ਦੇ ਮਾਛਿਲ ਸੈਕਟਰ ਵਿੱਚ 22 ਨਵੰਬਰ ਨੂੰ ਪਾਕਿਸਤਾਨ ਬਾਰਡਰ ਐਕਸ਼ਨ ਟੀਮ (ਬੈਟ) ਨੇ ਭਾਰਤੀ ਸੈਨਾ ਦੀ ਟੁਕੜੀ ਉੱਤੇ ਘਾਤ ਲਾ ਕੇ ਹਮਲਾ ਕੀਤਾ ਸੀ।
ਇਸ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ। ਪ੍ਰਭੂ ਸਿੰਘ ਨਾਮਕ ਸੈਨਿਕ ਦੀ ਲਾਸ਼ ਦੀ ਬੇਅਦਬੀ ਕੀਤੀ ਗਈ ਸੀ। ਅਜਿਹੇ ਕੰਮ ਸਰਹੱਦ ਉੱਤੇ ਅਕਸਰ ਬੈਟ ਟੀਮ ਵੱਲੋਂ ਹੀ ਕੀਤਾ ਜਾਂਦਾ ਹੈ। ਇਸ ਟੀਮ ਵਿੱਚ ਜੇਹਾਦੀ, ਪਾਕਿਸਤਾਨੀ ਸੈਨਾ ਦੇ ਸੇਵਾ ਮੁਕਤ ਕਮਾਂਡੋ ਤੇ ਪਾਕਿਸਤਾਨ ਸੈਨਾ ਦੇ ਸਪੈਸ਼ਲ ਸਰਵਿਸ ਗਰੁੱਪ ਦੇ ਕਮਾਂਡੋ ਸ਼ਾਮਲ ਹੁੰਦੇ ਹਨ। ਦੂਜੇ ਪਾਸੇ ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਦੀ ਸੈਨਾ ਨੇ ਇਹ ਕੰਮ ਨਹੀਂ ਕੀਤਾ