ਨਗਰੋਟਾ: ਜੰਮੂ-ਕਸ਼ਮੀਰ ਦੇ ਨਗਰੋਟਾ 'ਚ ਫੌਜ 'ਤੇ ਅੱਜ ਆਤਮਘਾਟੀ ਹਮਲਾ ਹੋਇਆ। ਹਮਲੇ ਤੋਂ ਬਾਅਦ ਫੌਜ ਅਤੇ ਅੱਤਵਾਦੀਆਂ 'ਚ ਮੁਕਾਬਲਾ ਜਾਰੀ ਹੈ। ਸੂਤਰਾਂ ਮੁਤਾਬਕ ਇਲਾਕੇ 'ਚ 3-4 ਅੱਤਵਾਦੀਆਂ ਦੇ ਲੁੱਕੇ ਹੋਣ ਦਾ ਅੰਦਾਜ਼ਾ ਹੈ। ਅੱਤਵਾਦੀਆਂ ਨੇ ਇਹ ਹਮਲਾ ਸਵੇਰ ਕਰੀਬ 5.40 'ਤੇ ਕੀਤਾ। ਇਸ ਦੌਰਾਨ ਫੌਜ ਦੇ 3 ਜਵਾਨ ਜਖਮੀ ਹੋਏ ਹਨ। ਫਿਲਹਾਲ ਫੌਜ 'ਤੇ ਅੱਤਵਾਦੀਆਂ 'ਚ ਮੁਕਾਬਲਾ ਜਾਰੀ ਹੈ।


ਅੱਤਵਾਦੀਆਂ ਨੇ ਫੌਜ ਦੀ ਟੁਕੜੀ ਨੂੰ ਨਿਸ਼ਾਨਾ ਬਣਾ ਕੇ ਬੰਬ ਸੁੱਟਿਆ ਤੇ ਫੌਜ ਦੇ ਕੈਂਪ 'ਚ ਦਾਖਲ ਹੋਣ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਫੌਜ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ 'ਤੇ ਤੁਰੰਤ ਹੀ ਫੌਜ ਨੇ ਮੋਰਚਾ ਸੰਭਾਲ ਲਿਆ। ਗੋਲੀਬਾਰੀ ਦੇ ਚੱਲਦੇ ਨਗਰੋਟਾ ਦੇ ਸਕੂਲ ਵੀ ਬੰਦ ਕਰਵਾ ਦਿੱਤੇ ਗਏ ਹਨ।

ਇਸ ਦੇ ਇਲਾਵਾ ਇੱਕ ਹੋਰ ਅੱਤਵਾਦੀ ਹਮਲਾ ਸਾਂਭਾ ਜਿਲ੍ਹ ਦੇ ਚਾਂਬਿਲਿਆਲ-ਰਾਮਗੜ੍ਹ ਸੈਕਟਰ 'ਚ ਕੀਤਾ ਗਿਆ ਹੈ। ਇਸ ਹਮਲੇ ਦੌਰਾਨ ਫੌਜ ਦਾ ਇੱਕ ਜਵਾਨ ਜਖਮੀ ਹੋਇਆ ਹੈ। ਜ਼ਖਮੀ ਜਵਾਨ ਦੀ ਪਛਾਣ ਸੰਜੇ ਕੁਮਾਰ ਦੇ ਰੂਪ 'ਚ ਹੋਈ ਹੈ। ਉਸ ਨੂੰ ਰਾਮਗੜ੍ਹ ਦੇ ਸੀ. ਐੱਸ. ਸੀ 'ਚ ਦਾਖਲ ਕੀਤਾ ਗਿਆ ਹੈ। ਫੌਜ ਤੇ ਅੱਤਵਾਦੀਆਂ 'ਚ ਗੋਲੀਬਾਰੀ ਚੱਲ ਰਹੀ ਹੈ। ਫਿਲਹਾਲ ਵਿਜੇਪੁਰ ਤੋਂ ਰਾਮਗੜ੍ਹ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ। ਨਾਲ ਹੀ ਰਾਮਗੜ੍ਹ ਸੈਕਟਰ 'ਚ ਸਾਰੇ ਸਕੂਲਾਂ ਨੂੰ ਵੀ ਅੱਜ ਬੰਦ ਕਰ ਦਿੱਤਾ ਗਿਆ ਹੈ।