1...ਜੰਮੂ-ਕਸ਼ਮੀਰ ਦੇ ਨਗਰੋਟਾ 'ਚ ਫੌਜ ਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਖਬਰ ਹੈ ਕਿ ਫੌਜ ਦੇ ਇੱਕ ਅਧਿਕਾਰੀ ਸਮੇਤ ਇੱਕ ਬੀ.ਐਸ.ਐਫ. ਜਵਾਨ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਸ਼ਹੀਦ ਹੋ ਗਏ ਹਨ।
2….ਅੱਜ ਸਵੇਰੇ ਅੱਤਵਾਦੀਆਂ ਨੇ ਜੰਮੂ ਦੇ ਨਗਰੋਟਾ ਤੇ ਸਾਂਬਾ ਵਿੱਚ ਦੋਹਰਾ ਹਮਲਾ ਕੀਤਾ ਸੀ। ਨਗਰੋਟਾ ਵਿੱਚ ਆਰਮੀ ਯੂਨਿਟ 'ਤੇ ਹੋਏ ਹਮਲੇ ਵਿੱਚ ਦੋ ਜਵਾਨ ਜਖਮੀ ਹੋਏ ਸੀ ਤੇ ਸਾਂਬਾ ਦੇ ਚਮਲਿਆਲ ਵਿੱਚ ਬੀ.ਐਸ.ਐਫ. ਦੀ ਟੁਕੜੀ 'ਤੇ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਇੱਕ ਜਵਾਨ ਜ਼ਖਮੀ ਹੋਇਆ ਸੀ।
3….ਤਾਜ਼ਾ ਸਬੂਤਾਂ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਭਾਰਤੀ ਸੈਨਿਕਾਂ ਦੀਆਂ ਲਾਸ਼ਾਂ ਨਾਲ ਅਣਮਨੁੱਖੀ ਕਾਰੇ ਪਿੱਛੇ ਪਾਕਿਸਤਾਨ ਦੀ ਸੈਨਾ ਦਾ ਹੱਥ ਹੈ। ਸਰਹੱਦ ਨੇੜਿਓਂ ਪਾਕਿਸਤਾਨੀ ਫ਼ੌਜ ਦਾ ਕਾਫ਼ੀ ਸਾਮਾਨ ਬਰਾਮਦ ਹੋਇਆ ਹੈ। ਸਾਮਾਨ ਵਿੱਚ ਨਾਈਟ ਵਿਜ਼ਨ ਕੈਮਰੇ ਮਿਲੇ ਹਨ। ਇਨ੍ਹਾਂ ਦਾ ਇਸਤੇਮਾਲ ਆਮ ਤੌਰ ਉੱਤੇ ਪਾਕਿਸਤਾਨ ਸੈਨਾ ਕਰਦੀ ਹੈ। ਕੁਪਵਾੜਾ ਦੇ ਮਾਛਿਲ ਸੈਕਟਰ ਵਿੱਚ 22 ਨਵੰਬਰ ਨੂੰ ਪਾਕਿਸਤਾਨ ਬਾਰਡਰ ਐਕਸ਼ਨ ਟੀਮ (ਬੈਟ) ਨੇ ਭਾਰਤੀ ਸੈਨਾ ਦੀ ਟੁਕੜੀ ਉੱਤੇ ਘਾਤ ਲਾ ਕੇ ਹਮਲਾ ਕੀਤਾ ਸੀ। ਇਸ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ। ਪ੍ਰਭੂ ਸਿੰਘ ਨਾਮਕ ਸੈਨਿਕ ਦੀ ਲਾਸ਼ ਦੀ ਬੇਕਦਰੀ ਕੀਤੀ ਗਈ ਸੀ।
4….ਨੋਟਬੰਦੀ ਦਾ ਅੱਜ 21ਵਾਂ ਦਿਨ ਹੈ। ਇਸ ਦੌਰਾਨ ਆਰਬੀਆਈ ਨੇ ਜਨਤਾ ਨੂੰ ਵੱਡੀ ਰਾਹਤ ਦਿੱਤੀ ਨਵੇਂ ਨਿਯਮ ਮੁਤਾਬਕ ਅੱਜ ਤੋਂ ਬੈਂਕ ‘ਚੋਂ ਕੈਸ਼ ਕਢਵਾਉਣ ਦੀ ਲਿਮਟ ਖਤਮ ਕਰ ਦਿਤੀ ਗਈ ਹੈ। ਰਿਜ਼ਰਵ ਬੈਂਕ ਮੁਤਾਬਕ ਜੇਕਰ ਕੋਈ ਵਿਅਕਤੀ ਆਪਣੇ ਖਾਤੇ ‘ਚ ਮੌਜੂਦਾ ਸਮੇਂ ਚੱਲਣ ਵਾਲੇ ਨਵੇਂ ਨੋਟ ਜਮ੍ਹਾਂ ਕਰਵਾਉਂਦਾ ਹੈ ਤਾਂ ਉਹ ਤੈਅ ਕੀਤੀ ਪੈਸੇ ਕਢਵਾਉਣ ਦੀ ਸੀਮਾਂ ਤੋਂ ਵੱਧ ਪੈਸੇ ਕਢਵਾ ਸਕਦਾ ਹੈ। ਆਰ.ਬੀ.ਆਈ. ਵੱਲੋਂ ਪਹਿਲਾਂ 24 ਹਜ਼ਾਰ ਰੁਪਏ ਹਰ ਹਫਤੇ ਕਢਵਾਉਣ ਦੀ ਸੀਮਾਂ ਰੱਖੀ ਗਈ ਹੈ ਪਰ ਨਵੇਂ ਨਿਯਮ ਮੁਤਾਬਕ 10 ਹਜ਼ਾਰ ਰੁਪਏ ਹੋਰ ਕਢਵਾਏ ਜਾ ਸਕਣਗੇ।
5….ਨੌਕਰੀ ਪੇਸ਼ਾ ਲੋਕਾਂ ਦੀ ਸੈਲਰੀ ਆਉਣ ਵਾਲੀ ਹੈ ਪਰ ਇਸੇ ਦੌਰਾਨ ਮੋਦੀ ਸਰਕਾਰ ਨੇ ਨੌਕਰੀਪੇਸ਼ਾ ਲੋਕਾਂ ਨੂੰ ਝਟਕਾ ਦਿੰਦਿਆਂ ਕਿਹਾ ਹੈ ਕਿ ਮਹੀਨੇ ਦੀ ਤਨਖਾਹ ਆਉਣ ‘ਤੇ ਵੀ ਖਾਤੇ ‘ਚੋਂ ਇੱਕ ਹਫਤੇ ‘ਚ 24 ਹਜਾਰ ਤੋਂ ਵੱਧ ਰੁਪਏ ਨਹੀਂ ਕਢਵਾਏ ਜਾ ਸਕਦੇ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਨੋਟ ਬੰਦੀ ਤੋਂ ਬਾਅਦ ਵੱਡਾ ਫ਼ੈਸਲਾ ਲੈਂਦਿਆਂ ਆਪਣੇ ਸਾਰੇ ਸਾਂਸਦਾਂ ਤੇ ਵਿਧਾਇਕਾਂ ਨੂੰ ਆਪਣੇ ਬੈਂਕ ਖਾਤੇ ਦਾ ਵੇਰਵਾ ਪੀ.ਐਮ.ਓ. ਨੂੰ ਦੇਣ ਦਾ ਹੁਕਮ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਬੀਜੇਪੀ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਹੁਕਮ ਦਿੱਤਾ ਜਿਸ ਮੁਤਾਬਕ ਬੈਂਕ ਖਾਤਿਆਂ ਦਾ ਵੇਰਵਾ 8 ਨਵੰਬਰ ਤੋਂ 31 ਦਸੰਬਰ ਤੱਕ ਦੇਣਾ ਹੋਵੇਗਾ।
11...ਨੋਟਬੰਦੀ ਮਗਰੋਂ ਮਹਾਰਾਸ਼ਟਰ ਦੀਆਂ ਸਥਾਨਕ ਚੋਣਾਂ ਵਿਚ ਬੀਜੇਪੀ ਨੰਬਰ ਇੱਕ 'ਤੇ ਹੈ ਜਦਕਿ ਪਿਛਲੀਆਂ ਚੋਣਾਂ ਦੌਰਾਨ ਬੀਜੇਪੀ ਨੰਬਰ 3 'ਤੇ ਰਹੀ ਸੀ। 147 ਸੀਟਾਂ ਤੇ ਹੋਈਆਂ ਸਥਾਨਕ ਚੋਣਾਂ ਵਿਚ ਬੀਜੇਪੀ ਨੇ 52 ਸੀਟਾਂ ਹਾਸਲ ਕੀਤੀਆਂ ਹਨ। ਸ਼ਿਵ ਸੈਨਾ ਨੂੰ 23 ਤਾਂ ਕਾਂਗਰਸ ਨੂੰ ਸਿਰਫ 21 ਸੀਟਾਂ ਮਿਲੀਆਂ।