ਨਵੀਂ ਦਿੱਲੀ: ਨੋਟਬੰਦੀ ਦੇ 21ਵੇਂ ਦਿਨ ਵੀ ਲੋਕਾਂ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਲੋਕ ਬੈਂਕਾਂ 'ਚ ਪਏ ਆਪਣੇ ਹੀ ਪੈਸੇ ਲੈਣ ਲਈ ਲਾਈਨਾਂ 'ਚ ਲੱਗੇ ਹਨ। ਹੁਣ 1 ਤਾਰੀਕ ਆ ਰਹੀ ਹੈ। ਨੌਕਰੀਪੇਸ਼ਾ ਲੋਕਾਂ ਦੀ ਸੈਲਰੀ ਆਉਣ ਵਾਲੀ ਹੈ। ਪਰ ਇਸੇ ਦੌਰਾਨ ਮੋਦੀ ਸਰਕਾਰ ਨੇ ਨੌਕਰੀਪੇਸ਼ਾ ਲੋਕਾਂ ਨੂੰ ਝਟਕਾ ਦਿੰਦਿਆਂ ਕਿਹਾ ਹੈ ਕਿ ਮਹੀਨੇ ਦੀ ਤਨਖਾਹ ਆਉਣ 'ਤੇ ਵੀ ਖਾਤੇ 'ਚੋਂ ਇੱਕ ਹਫਤੇ 'ਚ 24 ਹਜਾਰ ਤੋਂ ਵੱਧ ਰੁਪਏ ਨਹੀਂ ਕਢਵਾਏ ਜਾ ਸਕਦੇ।