ਮੁੰਬਈ: ਮਹਾਰਾਸ਼ਟਰ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਲਗਾਤਾਰ ਡਰੱਗਸ ਤਸਕਰਾਂ ਖਿਲਾਫ ਕਾਰਵਾਈ ਕਰ ਰਿਹਾ ਹੈ। ਇਸ ਦੌਰਾਨ ਐਨਸੀਬੀ ਵੱਲੋਂ ਨਸ਼ਾਂ ਤਸਕਰਾਂ ਨੂੰ ਫੜਨ ਲਈ ਵੀ ਛਾਪੇ ਮਾਰੀ ਕੀਤੀ ਜਾ ਰਹੀ ਹੈ। ਜਿਸ ਦੌਰਾਨ ਖ਼ਬਰ ਆਈ ਹੈ ਕਿ ਐਨਸੀਬੀ ਦੀ ਟੀਮ 'ਤੇ ਹਮਲੇ ਕੀਤਾ ਗਿਆ ਹੈ। ਇਹਦੀ ਘਟਨਾ ਮੁੰਬਈ 'ਚ ਇੱਕ ਛਾਪੇਮਾਰੀ ਦੌਰਾਨ ਸਾਹਮਣੇ ਆਈ ਹੈ। ਜਿਸ ਵਿਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦੱਸ ਦਈਏ ਕਿ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅਤੇ ਉਨ੍ਹਾਂ ਦੀ ਟੀਮ 'ਤੇ ਬੀਤੀ ਸ਼ਾਮ ਮੁੰਬਈ ਦੇ ਗੋਰੇਗਾਓਂ 'ਚ ਨਸ਼ਾਂ ਪੈਡਲਰਸ ਨੇ ਕਥਿਤ ਤੌਰ 'ਤੇ ਹਮਲਾ ਕੀਤਾ ਸੀ। ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਹਮਲੇ ਵਿਚ ਦੋ ਅਧਿਕਾਰੀ ਜ਼ਖਮੀ ਵੀ ਹੋਏ ਹਨ। ਫਿਲਹਾਲ ਮਾਮਲੇ 'ਚ ਅੱਗੇ ਦੀ ਜਾਂਚ ਜਾਰੀ ਹੈ।


ਦਰਅਸਲ, ਐਨਸੀਬੀ ਦੀ ਟੀਮ ਕੈਰੀ ਮੇਂਡਿਸ ਨਾਂ ਦੇ ਵਿਅਕਤੀ ਨੂੰ ਫੜਨ ਗਈ ਸੀ। ਇਸ ਦੌਰਾਨ ਨਸ਼ਾ ਤਸਕਰ ਵੀ ਐਨਸੀਬੀ ਦੀ ਟੀਮ ਦੇ ਨਾਲ ਸੀ। ਉਦੋਂ ਹੀ ਐਨਸੀਬੀ ਦੀ ਟੀਮ 'ਤੇ ਹਮਲਾ ਕੀਤਾ ਗਿਆ ਸੀ। ਐਨਸੀਬੀ ਦੀ ਟੀਮ 'ਤੇ 50-60 ਲੋਕਾਂ ਦੀ ਭੀੜ ਨੇ ਹਮਲਾ ਕੀਤਾ। ਉਧਰ ਮਾਮਲੇ ਵਿਚ ਸਥਾਨਕ ਪੁਲਿਸ ਦੀ ਮਦਦ ਲੈਣੀ ਪਈ, ਤਦ ਸਥਿਤੀ ਨੂੰ ਕੰਟ੍ਰੋਲ ਕੀਤਾ ਗਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904