Vande Bharat train in Rajasthan  : ਰਾਜਸਥਾਨ ( Rajasthan) 'ਚ ਵੰਦੇ ਭਾਰਤ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ। ਰੇਲਵੇ ਟਰੈਕ 'ਤੇ ਬਹੁਤ ਸਾਰੇ ਪੱਥਰ ਰੱਖੇ ਹੋਏ ਸਨ। ਭੀਲਵਾੜਾ ਨੇੜੇ ਉਦੈਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈੱਸ  (Udaipur - Jaipur Vande Bharat Express) ਨੂੰ ਪਟੜੀ ਤੋਂ ਉਤਾਰਨ ਦੀ ਵੱਡੀ ਸਾਜ਼ਿਸ਼ ਰਚੀ ਗਈ ਸੀ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਚੌਕਸ ਸਟਾਫ ਨੇ ਇਸ ਵੱਡੇ ਹਾਦਸੇ ਨੂੰ ਰੋਕਿਆ। ਉਸ ਨੇ ਤੁਰੰਤ ਟਰੈਕ ਨੂੰ ਸਾਫ਼ ਕੀਤਾ। ਜਿਸ ਤੋਂ ਬਾਅਦ ਟਰੇਨ ਅੱਗੇ ਵਧੀ।