ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ 24 ਅਗਸਤ ਨੂੰ ਦਿੱਲੀ ਦੇ ਏਮਜ਼ ‘ਚ 66 ਸਾਲ ਦੀ ਉਮਰ ‘ਚ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਏਮਜ਼ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਬੀਜੇਪੀ ਲਈ ਇਹ ਮਹੀਨਾ ਕਾਫੀ ਖ਼ਰਾਬ ਸਾਬਤ ਹੋ ਗਿਆ ਹੈ। ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਦੀ ਮੌਤ ਇਸੇ ਮਹੀਨੇ ਹੋਈ ਹੈ।
ਇਸੇ ਮਹੀਨੇ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੀ ਮੌਤ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਹੀ ਹੋਈ ਸੀ। ਇਸ ਸਾਲ ਅਗਸਤ ਮਹੀਨੇ ‘ਚ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਨ੍ਹਾਂ ਤਿੰਨਾਂ ਦਾ ਬੀਜੇਪੀ ‘ਚ ਕਾਫੀ ਵੱਡਾ ਯੋਗਦਾਨ ਰਿਹਾ ਹੈ ਅਤੇ ਇਨ੍ਹਾਂ ਦੇ ਜਹਾਨੋਂ ਤੁਰ ਜਾਣ ਕਾਰਨ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ।
ਅਟਲ ਬਿਹਾਰੀ ਵਾਜਪਾਈ ਨੇ ਆਪਣੀ ਸਿਆਸੀਯੋਗਤਾ ਦੇ ਨਾਲ ਉੱਤਰ ਤੋਂ ਦੱਖਣੀ ਸੂਬਿਆਂ ‘ਚ ਬੀਜੇਪੀ ਦਾ ਵਿਸਥਾਰ ਕੀਤਾ। ਮਰਹੁਮ ਅਰੁਣ ਜੇਤਲੀ ਅਤੇ ਸੁਸ਼ਮਾ ਸਵਰਾਜ ਨੇ ਵੀ ਪਾਰਟੀ ਦਾ ਵਿਸਥਾਰ ਕਰਨ ‘ਚ ਅਹਿਮ ਭੂਮਿਕਾ ਨਿਭਾਈ। ਅਰੁਣ ਨੂੰ ਪਾਰਟੀ ਦਾ ਮੁੱਖ ਨੀਤੀਘਾੜਾ ਮੰਨਿਆ ਜਾਂਦਾ ਸੀ। ਉਹ ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਚੋਣਾਂ ਤਕ ਪਾਰਟੀ ਦੀ ਰਣਨੀਤੀ ਬਣਾਉਂਦੇ ਸੀ।
ਅਰੁਣ ਜੇਤਲੀ ਦੇ ਵਿੱਤ ਮੰਤਰੀ ਦੌਰਾਨ ਲਏ ਗਏ ਅਨੇਕਾਂ ਫੈਸਲਿਆਂ ਕਰਕੇ ਉਨ੍ਹਾਂ ਨੂੰ ਯਾਦ ਰੱਖਿਆ ਜਾਵੇਾਗ, ਜਿਨ੍ਹਾਂ ‘ਚ ਜੀਐਸਟੀ, ਆਈਬੀਸੀ ਜ਼ਿਕਰਯੋਗ ਹਨ। ਅਰੁਣ ਦੇ ਵਿੱਤ ਮੰਤਰੀ ਰਹਿੰਦੇ ਹੋਏ ਹੀ ਦੇਸ਼ ‘ਚ ਮਹਿੰਗਾਈ ‘ਤੇ ਕਾਬੂ ਪਾਇਆ ਗਿਆ।
BJP ਲਈ ਅਗਸਤ ਅਸ਼ੁਭ: ਪਿਛਲੇ ਸਾਲ ਵਾਜਪਾਈ ਤੇ ਇਸ ਵਾਰ ਵਿੱਛੜੇ ਸੁਸ਼ਮਾ ਤੇ ਜੇਤਲੀ
ਏਬੀਪੀ ਸਾਂਝਾ
Updated at:
24 Aug 2019 03:08 PM (IST)
ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ 24 ਅਗਸਤ ਨੂੰ ਦਿੱਲੀ ਦੇ ਏਮਜ਼ ‘ਚ 66 ਸਾਲ ਦੀ ਉਮਰ ‘ਚ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਏਮਜ਼ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਬੀਜੇਪੀ ਲਈ ਇਹ ਮਹੀਨਾ ਕਾਫੀ ਖ਼ਰਾਬ ਸਾਬਤ ਹੋ ਗਿਆ ਹੈ। ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਦੀ ਮੌਤ ਇਸੇ ਮਹੀਨੇ ਹੋਈ ਹੈ।
- - - - - - - - - Advertisement - - - - - - - - -