ਜਦੋਂ ਅਖੌਤੀ ਬਾਬਾ ਅਫਸਰ ਨੂੰ ਜੁੱਤੀ ਨਾਲ ਦੇਣ ਲੱਗਾ ਅਸ਼ੀਰਵਾਦ
ਏਬੀਪੀ ਸਾਂਝਾ | 01 May 2018 12:56 PM (IST)
ਕੋਇੰਬਟੂਰ: 57 ਸਾਲਾ ਕਥਿਤ ਬਾਬੇ ਨੇ ਉਸ ਵੇਲੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਸ ਨੇ ਸਲੇਮ ਦੇ ਜ਼ਿਲ੍ਹਾ ਅਧਿਕਾਰੀ ਦੇ ਸਿਰ 'ਤੇ ਚੱਪਲ ਰੱਖਣ ਦੀ ਕੋਸ਼ਿਸ਼ ਕੀਤੀ। ਬਾਬਾ ਲੋਕਾਂ ਦੇ ਸਿਰ 'ਤੇ ਚੱਪਲ ਰੱਖ ਕੇ ਅਸ਼ੀਰਵਾਦ ਦਿੰਦਾ ਹੈ। ਕੋਇੰਬਟੂਰ ਤੋਂ ਕਰੀਬ 160 ਕਿਲੋਮੀਟਰ ਦੂਰ ਇਹ ਘਟਨਾ ਉਸ ਵੇਲੇ ਹੋਈ ਜਦ ਕਲੈਕਟਰ ਰੋਹਿਣੀ ਰਾਮਦਾਸ ਸਲੇਮ ਕਲੈਕਟ੍ਰੇਟ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੀ ਸੀ। ਰੋਹਿਣੀ ਤੇ ਦੂਜੇ ਅਧਿਕਾਰੀ ਜਦ ਲੋਕਾਂ ਦੀਆਂ ਅਰਜ਼ੀਆਂ ਲੈ ਰਹੀ ਸੀ ਤਾਂ ਅਰੁਮੁਗੁਮ ਨੇ ਲਾਈਨ ਤੋਂ ਬਾਹਰ ਆ ਕੇ ਕਲੈਕਟਰ ਨਾਲ ਸੰਪਰਕ ਕੀਤਾ ਤੇ ਆਪਣੀ ਚੱਪਲ ਉਸ ਦੇ ਸਿਰ 'ਤੇ ਰੱਖਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੱਸਿਆ ਕਿ ਮੈਡਮ ਸਾਈਡ 'ਤੇ ਹੋ ਗਏ ਜਿਸ ਕਾਰਨ ਚੱਪਲ ਉਨ੍ਹਾਂ ਦੇ ਸਿਰ 'ਤੇ ਨਹੀਂ ਲੱਗੀ। ਅਰੁਮੁਗੁਮ ਨੇ ਜ਼ਿਲ੍ਹਾ ਰੈਵਿਨਿਉ ਅਫਸਰ ਆਰ ਸੁਕੁਮਾਰਨ ਨਾਲ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਬਾਬੇ ਨੂੰ ਫੜ ਲਿਆ ਗਿਆ ਤੇ ਪੁਲਿਸ ਹਵਾਲੇ ਕਰ ਦਿੱਤਾ।