ਸੰਸਦ ’ਚ ਕਾਨੂੰਨ ਲਿਆਓ ਤੇ ਰਾਮ ਮੰਦਰ ਬਣਾਓ, ਹੁਣ ਨਹੀਂ ਤਾਂ ਕਦੀ ਨਹੀਂ: ਰਾਮਦੇਵ
ਏਬੀਪੀ ਸਾਂਝਾ
Updated at:
16 Nov 2018 03:55 PM (IST)
NEXT
PREV
ਵਾਰਾਣਸੀ: 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਵਾਦਤ ਜ਼ਮੀਨ ’ਤੇ ਰਾਮ ਮੰਦਰ ਬਣਾਉਣ ਦਾ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਿੰਦੂ ਸੰਗਠਨਾਂ ਤੇ ਮਹੰਤਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਰਾਮ ਮੰਦਰ ਬਣਵਾਇਆ ਜਾਣਾ ਚਾਹੀਦਾ ਹੈ। ਹੁਣ ਯੋਗ ਗੁਰੂ ਬਾਬਾ ਰਾਮ ਦੇਵ ਵੀ ਇਨ੍ਹਾਂ ਨਾਲ ਉੱਠ ਖਲੋਤੇ ਹਨ। ਉਨ੍ਹਾਂ ਕਿਹਾ ਹੈ ਕਿ ਜੇ ਰਾਮ ਮੰਦਰ ਦਾ ਨਿਰਮਾਣ ਨਹੀਂ ਹੁੰਦਾ ਹੈ ਤਾਂ ਫਿਰਕੂ ਮਾਹੌਲ ਭਖੇਗਾ ਤੇ ਭੇਦਭਾਵ ਵਧਣਗੇ।
ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਯੋਗ ਗੁਰੂ ਨੇ ਕਿਹਾ ਕਿ ਜੇ ਰਾਮ ਮੰਦਰ ਨਾ ਬਣਿਆ ਤਾਂ ਦੇਸ਼ ਵਿੱਚ ਫਿਰਕੂ ਮਾਹੌਲ ਵਿਗੜ ਜਾਏਗਾ। ਮੰਦਰ ਲਈ ਸਮਝੌਤੇ ਦਾ ਦੌਰ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਕਾਨੂੰਨ ਲਿਆਓ ਤੇ ਮੰਦਰ ਬਣਾਓ। ਹੁਣ ਨਹੀਂ ਤਾਂ ਕਦੀਂ ਨਹੀਂ ਦੀ ਤਰਜ ’ਤੇ ਕੰਮ ਕਰਨਾ ਪਏਗਾ।
ਲੋਕਾਂ ਦੀ ਸੁਰੱਖਿਆ ਸਬੰਧੀ ਬਾਬਾ ਰਾਮਦੇਵ ਨੇ ਇਕਬਾਲ ਇਨਸਾਰੀ ਦੇ ਬਿਆਨ ’ਤੇ ਉਨ੍ਹਾਂ ਤਿੱਖੀ ਪ੍ਰੀਤਕਿਰਿਆ ਦਿੱਤੀ। ਜ਼ਿਕਰਯੋਗ ਹੈ ਕਿ ਅੰਸਾਰੀ ਨੇ ਹਿੰਸਾ ਤੇ ਅੱਗਜ਼ਨੀ ਦਾ ਖ਼ਦਸ਼ਾ ਜਤਾਇਆ ਸੀ। ਯਾਦ ਰਹੇ ਕਿ ਵਿਵਾਦਤ ਜ਼ਮੀਨ ’ਤੇ ਰਾਮ ਮੰਦਰ ਦੇ ਨਿਰਮਾਣ ਸਬੰਧੀ ਸ਼ਿਵ ਸ਼ੈਨਾ ਆਏ ਦਿਨ ਕੇਂਦਰ ਦੀ ਮੋਦੀ ਸਰਕਾਰ ’ਤੇ ਹਮਲਾ ਕਰਦੀ ਰਹਿੰਦੀ ਹੈ।

- - - - - - - - - Advertisement - - - - - - - - -