ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਕੇਂਦਰ ਤੇ ਉੱਤਰ ਪ੍ਰਦੇਸ਼ ਵਿੱਚ ਦੋਵਾਂ ਥਾਈਂ ਬੀਜੇਪੀ ਦੀ ਯੋਗੀ ਤੇ ਮੋਦੀ ਦੀ ਸਰਕਾਰ ਹੈ। ਇਸ ਦੇ ਬਾਵਜੂਦ ਜੇ ਰਾਮ ਮੰਦਰ ਨਹੀਂ ਬਣਦਾ ਤਾਂ ਬੀਜੇਪੀ ਤੋਂ ਲੋਕਾਂ ਦਾ ਭਰੋਸਾ ਉੱਠ ਜਾਏਗਾ। ਉਨ੍ਹਾਂ ਕਿਹਾ ਕਿ ਜੇ ਅਦਾਲਤ ਦੇ ਹੁਕਮ ਦੇ ਬਗੈਰ ਆਮ ਲੋਕ ਰਾਮ ਮੰਦਰ ਬਣਾਉਂਦੇ ਹਨ ਤਾਂ ਮਾਹੌਲ ਵਿਗੜ ਜਾਏਗਾ। ਇਸ ਲਈ ਕਾਨੂੰਨ ਲਿਆ ਕੇ ਹੀ ਰਾਮ ਮੰਦਰ ਦੇ ਨਿਰਮਾਣ ਦਾ ਰਾਹ ਪੱਧਰਾ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਰਾਮ ਮੰਦਰ ’ਤੇ 11 ਦਸੰਬਰ ਮਗਰੋਂ ਵੱਡਾ ਐਲਾਨ, ਮੋਦੀ ਦੇ ਮੰਤਰੀ ਦਾ ਭਰੋਸਾ

ਬਾਬਾ ਰਾਮਦੇਵ ਉੱਤਰੀ ਹਰਿਦੁਆਰ ਸਥਿਤ ਸ਼ਦਾਣੀ ਦਰਬਾਰ ਦੇ ਨਵੇਂ ਭਵਨ ਦੇ ਉਦਘਾਟਨ ਸਮਾਗਮ ਵਿੱਚ ਪੁੱਜੇ ਸਨ। ਸੰਤਾਂ ਦੇ ਇਸ ਸਮਾਗਮ ਵਿੱਚ ਸਰਕਰਾ ਨੂੰ ਅਲਟੀਮੇਟਮ ਵੀ ਦਿੱਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ 6 ਦਸੰਬਰ ਬਾਅਦ ਸੁਣਵਾਈ ਨਾ ਹੋਈ ਤਾਂ ਸੰਤ ਅਯੋਧਿਆ ਕੂਚ ਕਰਨਗੇ।

ਇਹ ਵੀ ਪੜ੍ਹੋ- ਰਾਮ ਮੰਦਰ ਵਿਵਾਦ 'ਚ ਮੋਦੀ ਵੀ ਨਿੱਤਰੇ, ਕਾਂਗਰਸ 'ਤੇ ਲਾਏ ਗੰਭੀਰ ਇਲਜ਼ਾਮ

ਇੱਥੇ ਬਾਬਾ ਰਾਮਦੇਵ ਨੇ ਰਾਮ ਮੰਦਰ ਦੇ ਮੁੱਦੇ ’ਤੇ ਗੱਲ ਕਰਦਿਆਂ ਕਿਹਾ ਕਿ ਭਾਗਵਾਨ ਰਾਮ ਦੇ ਮੰਦਰ ਨਿਰਮਾਣ ਦਾ ਮਾਮਲਾ ਦੇਸ਼ ਦੀ ਮਾਣ-ਮਰਿਆਦਾ ਨਾਲ ਜੁੜਿਆ ਹੈ। ਇਸ ਲਈ ਇਸ ਵਿੱਚ ਦੇਰੀ ਹੋਣ ਕਰਕੇ ਹਿੰਦੂਆਂ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸੇਵਕ ਮੰਦਰ ਦਾ ਨਿਰਮਾਣ ਦਾ ਕੰਮ ਸ਼ੁਰੂ ਕਰਕੇ ਹਨ ਤਾਂ ਉਹ ਅਦਾਲਤ ਦੀ ਤੌਹੀਨ ਹੋਏਗੀ ਇਸ ਲਈ ਕਾਨੂੰਨ ਹੀ ਮੰਦਰ ਬਣਾਉਣ ਦਾ ਇੱਕੋ-ਇੱਕ ਰਾਹ ਹੈ।