ਬਾਬਾ ਰਾਮਦੇਵ ਦੀ ਹਰਬਲ ਜੀਂਸ
ਏਬੀਪੀ ਸਾਂਝਾ | 11 Sep 2016 12:13 PM (IST)
ਨਵੀਂ ਦਿੱਲੀ: ਕਰਿਆਨਾ, ਫਾਰਮਾ, ਆਯੁਰਵੈਦਿਕ, ਕਾਸਮੈਟਿਕ, ਸਿਹਤ ਤੋਂ ਬਾਅਦ ਬਾਬਾ ਰਾਮਦੇਵ ਹੁਣ ਕੱਪੜਿਆਂ ਦੇ ਬਾਜ਼ਾਰ ਵਿੱਚ ਵੀ ਉਤਰਨ ਦੀ ਤਿਆਰੀ ਵਿੱਚ ਹਨ। ਮੀਡੀਆ ਰਿਪੋਰਟ ਮੁਤਾਬਕ, ਬਾਬਾ ਰਾਮਦੇਵ ਜਲਦੀ ਹੀ ਮੁੰਡੇ-ਕੁੜੀਆਂ ਲਈ ਹਰਬਲ ਜੀਂਸ ਲਾਂਚ ਕਰਨਗੇ। ਰਾਮਦੇਵ ਦੇ ਕਲੈਕਸ਼ਨ ਵਿੱਚ ਸਿਰਫ ਜੀਂਸ ਹੀ ਨਹੀਂ ਸਗੋਂ ਦੂਜੇ ਦੇਸੀ ਤੇ ਵਿਦੇਸ਼ੀ ਕੱਪੜੇ ਵੀ ਹੋਣਗੇ। ਹਾਲਾਂਕਿ ਪਤਜੰਲੀ ਦਾ ਫਿਲਹਾਲ ਫੋਕਸ ਜੀਂਸ ਪ੍ਰੋਡਕਸ਼ਨ 'ਤੇ ਹੀ ਹੋਵੇਗਾ। ਇੰਨਾ ਹੀ ਨਹੀਂ ਬਾਬਾ ਰਾਮਦੇਵ ਦੀ ਹਰਬਲ ਜੀਂਸ ਸਿਰਫ ਭਾਰਤ ਹੀ ਨਹੀਂ ਗੁਆਂਢੀ ਦੇਸ਼ਾਂ ਅਫਰੀਕਾ ਤੇ ਅਮਰੀਕਾ ਵਿੱਚ ਵੀ ਵੇਚੀ ਜਾਵੇਗੀ।