ਉੱਤਰਾਖੰਡ: ਇੱਥੇ ਦੀ ਹਾਈਕੋਰਟ ਨੇ ਬਾਬਾ ਰਾਮਦੇਵੀ ਦੀ ਦਿਵੀਆ ਫਾਰਮੇਸੀ ਨੂੰ ਆਦੇਸ਼ ਜਾਰੀ ਕੀਤੇ ਹਨ ਹੁਣ ਉਹ ਆਪਣਾ ਮੁਨਾਫੇ ਦਾ 2 ਕਰੋੜ ਰੁਪਇਆ ਸਥਾਨਿਕ ਕਿਸਾਨਾਂ ਨਾਲ ਸ਼ੇਅਰ ਕਰਨਗੇ। ਕੋਰਟ ਨੇ ਉੱਤਰਾਖੰਡ ਬਾਇਓਡਾਈਵਰਸਿਟੀ ਬੋਰਡ ਖਿਲਾਫ ਦਰਜ ਫਾਰਮੇਸੀ ਦੀ ਯਾਚੀਕਾ ਖਾਰੀਜ ਕਰ ਦਿੱਤੀ ਹੈ ਅਤੇ ਬਾਇਓਡਾਈਵਰਸਿਟੀ ਐਕਟ 2002 ਤਹਿਤ ਮੁਨਾਫਾ ਸਥਾਨਿਕ ਕਿਸਾਨਾਂ ਨਾਲ ਸਾਂਝਾ ਕਰਨ ਦਾ ਨਿਯਮ ਲਾਗੂ ਕਰਨ ਨੂੰ ਕਿਹਾ ਹੈ।

ਜਸਟਿਸ ਸੁਧਾਂਸ਼ੂ ਧੂਲੀਆ ਨੇ ਕਿਹਾ, “ਸੱਚ ਤਾਂ ਇਹ ਹੈ ਕਿ ਆਯੁਰਵੈਦਿਕ ਦਵਾਈਆਂ ਬਣਾਉਨ ਲਈ ਜੜੀ-ਬੂਟੀਆਂ ਦਾ ਇਸਤੇਮਾਲ ਕੀਤਾ ਗਿਆ। ਇਸ ਕੱਚੇ ਮਾਲ ਦੇ ਲਈ ਰਾਮਦੇਵ ਦੀ ਕੰਪਨੀ ਨੂੰੰ 421 ਕਰੋੜ ਰੁਪਏ ਦਾ ਫਾਈਦਾ ਹੋਇਆ ਜਿਸ ਚੋਂ ਉਨ੍ਹਾਂ ਨੂੰ 2 ਕਰੋੜ ਕਿਸਾਨਾਂ ਨੂੰ ਵੰਡਣਾ ਚਾਹਿਦਾ ਹੈ।

ਇਸ ਗੱਲ ‘ਤੇ ਫਾਰਮੇਸੀ ਦਾ ਦਾਅਵਾ ਸੀ ਕਿ ਯੂਬੀਬੀ ਕੋਲ ਇਸ ਤਰ੍ਹਾਂ ਦਾ ਆਦੇਸ਼ ਦੇਣ ਦੀ ਨਾ ਤਾਂ ਤਾਕਤ ਹੈ ਅਤੇ ਨਾ ਇਹ ਉਸ ਦਾ ਅਧਿਕਾਰ ਹੈ। ਜਦਕਿ ਅਦਾਲਤ ਨੇ ਕਿਹਾ ਕਿ ਯੂਬੀਬੀ ਆਪਣੇ ਅਧਿਕਾਰਾਂ ਦੇ ਅੰਦਰ ਕੀਮਤ ਦੀ ਮੰਗ ਕਰਨ ਦਾ ਆਦੇਸ਼ ਜਾਰੀ ਕਰ ਸਕਦਾ ਹੈ।

ਯੂਬੀਬੀ ਨੇ ਬਾਇਓਡਾਈਵਰਸਿਟੀ ਐਕਟ 2002 ਦੇ ਇੱਕ ਨਿਯਮ ਮੁਤਾਬਕ ਦਿਵੀਆ ਫਾਰਮੇਸੀ ਦੀ ਵਿੱਕਰੀ ਦੇ ਆਧਾਰ ‘ਤੁ ਲੇਵੀ ਫੀਸ ਦੀ ਮੰਗ ਕੀਤੀ ਸੀ। ਜਿਸ ਖਿਲਾਫ ਫਾਰਮੇਸੀ ਨੇ ਹਾਈਕੋਰਟ ਦਾ ਰੁੱਖ ਕੀਤਾ ਸੀ।