ਨਵੀਂ ਦਿੱਲੀ: 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਹਰਾਉਣ ਲਈ ਸਾਰੇ ਵਿਰੋਧੀ ਦਲਾਂ ਦੀ ਤੋੜਫੋੜ ਜਾਰੀ ਹੈ। ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਉਪ ਚੋਣਾਂ ਵਿੱਚ ਜਿੱਤ ਨਾਲ ਵਿਰੋਧੀ ਧਿਰ ਵਿੱਚ ਉਤਸ਼ਾਹ ਜਾਗਿਆ ਹੈ ਜਦਕਿ ਬੀਜੇਪੀ ਨੂੰ ਚਿੰਤਾ ਹੋਣ ਲੱਗੀ ਹੈ। ਕਿਹਾ ਜਾ ਰਿਹਾ ਹੈ ਕਿ ਜੇ 2019 ਚੋਣਾਂ ਵਿੱਚ ਹੋਰ ਦਲ ਗਠਜੋੜ ਕਰ ਲੈਣ ਤਾਂ ਬੀਜੇਪੀ ਨੂੰ ਤਿੰਨ ਵੱਡੇ ਸੂਬਿਆਂ ਵਿੱਚ 74 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਸੂਬਿਆਂ ਵਿੱਚ ਭਾਜਪਾ ਨੂੰ 121 ਸੀਟਾਂ ਮਿਲੀਆਂ ਸਨ।

ਇਹ ਸਿਰਫ ਅਨੁਮਾਨ ਹੈ ਕਿਉਂਕਿ 2019 ਵਿੱਚ ਇਨ੍ਹਾਂ ਦਲਾਂ ਵਿੱਚ ਸੀਟਾਂ ਦੀ ਵੰਡ ’ਤੇ ਸਹਿਮਤੀ ਦੀ ਗੁੰਜਾਇਸ਼ ਘੱਟ ਤੇ ਵਿਵਾਦ ਦਾ ਖਦਸ਼ਾ ਜ਼ਿਆਦਾ ਹੈ। 45 ਹੋਰ ਛੋਟੇ ਦਲ ਵੀ ਹਨ ਜੋ 78 ਸੀਟਾਂ ’ਤੇ ਗੇਮਚੇਂਜਰ ਸਾਬਤ ਹੋ ਸਕਦੇ ਹਨ। ਬੀਜੇਪੀ ਖਿਲਾਫ ਵਿਰੋਧੀ ਧਿਰ ਦੇ ਗਠਜੋੜ ਦੀ ਸਥਿਤੀ ਵਿੱਚ ਉੱਤਰ ਪ੍ਰਦੇਸ਼ ਵਿੱਚ ਵਰੂਣ ਗਾਂਧੀ ਸੁਲਤਾਨਪੁਰ ਸੀਟ ਤੋਂ ਤੇ ਅਸ਼ਵਨੀ ਚੌਬੇ ਬਿਹਾਰ ਦੇ ਬਕਸਰ ਤੋਂ ਹਾਰ ਸਕਦੇ ਹਨ।

ਸੁਲਤਾਨਪੁਰ ਵਿੱਚ 2014 ਵਿੱਚ ਵਰੂਣ ਗਾਂਧੀ ਨੂੰ 4.10 ਲੱਖ ਵੋਟਾਂ ਮਿਲੀਆਂ ਸਨ ਪਰ ਕਾਂਗਰਸ-ਐਸਪੀ-ਬੀਐਸਪੀ ਦੀਆਂ ਵੋਟਾਂ ਜੋੜੀਏ ਤਾਂ ਇਹ ਅੰਕੜਾ ਪੰਜ ਲੱਖ ਤੋਂ ਜ਼ਿਆਦਾ ਹੈ। ਜੇ ਇਹੀ ਰੁਝਾਨ ਰਿਹਾ ਤਾਂ ਬੀਜੇਪੀ ਦੇ ਵਰੁਣ ਗਾਂਧੀ ਇਹ ਸੀਟ ਹਾਰ ਸਕਦੇ ਹਨ।

ਇਸੇ ਤਰ੍ਹਾਂ ਬਿਹਾਰ ਦੇ ਬਕਸਰ ਤੋਂ ਬੀਜੇਪੀ ਦੇ ਅਸ਼ਵਨੀ ਚੌਬੇ ਨੂੰ 3.19 ਲੱਖ ਵੋਟਾਂ ਮਿਲੀਆਂ ਸਨ ਪਰ ਜੇ ਆਰਜੇਡੀ-ਬੀਐਸਪੀ ਦੀਆਂ ਵੋਟਾਂ ਜੋੜੀਏ ਤਾਂ 3.71 ਲੱਖ ਵੋਟਾਂ ਬਣਦੀਆਂ ਹਨ। ਯਾਨੀ ਜੇ 2019 ਵਿੱਚ ਵੀ ਇਹੀ ਰੁਝਾਨ ਰਿਹਾ ਤਾਂ ਅਸ਼ਵਨੀ ਚੌਬੇ ਵੀ ਬਕਸਰ ਸੀਟ ਹੋਰ ਸਕਦੇ ਹਨ।

ਉੱਧਰ ਮਹਾਂਰਾਸ਼ਟਰ ਵਿੱਚ ਬੀਜੇਪੀ-ਸ਼ਿਵਸੇਨਾ ਗਠਜੋੜ ਕਰਕੇ ਚੋਣਾਂ ਲੜੇ ਸਨ, ਪਰ ਸ਼ਿਵ ਸੈਨਾ ਨੇ ਉਸ ਤੋਂ ਨਾਤਾ ਤੋੜ ਲਿਆ ਹੈ। ਇਸ ਹਿਸਾਬ ਨਾਲ ਬੀਜੇਪੀ ਨੂੰ ਕਰੀਬ 18 ਲੋਕ ਸਭਾ ਸੀਟਾਂ ’ਤੇ ਨੁਕਸਾਨ ਦਾ ਡਰ ਸਤਾ ਰਿਹਾ ਹੈ।

ਇੱਕ ਹਿਸਾਬ ਮੁਤਾਬਕ 2014 ਤੋਂ ਬੀਜੇਪੀ ਦੀਆਂ 45 ਸੀਟਾਂ ਘਟ ਗਈਆਂ ਹਨ। ਪਿਛਲੀਆਂ ਚੋਣਾਂ ਵਿੱਚ ਬੀਜੇਪੀ ਨੇ 15 ਵੱਡੇ ਸੂਬਿਆਂ ਵਿੱਚ 191 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ ਪਰ 2014 ਤੋਂ ਬਾਅਦ ਹੁਣ ਸੂਬਿਆਂ ਦੀਆਂ ਹੋਈਆਂ ਚੋਣਾਂ ਦੇ ਹਿਸਾਬ ਨਾਲ ਬੀਜੇਪੀ ਨੂੰ ਸਿਰਫ 146 ਲੋਕ ਸਭਾ ਸੀਟਾਂ ਹੀ ਮਿਲਣਗੀਆਂ।