ਮੁਲਾਜ਼ਮਾਂ ਇਸ ਮਹੀਨੇ ਲੱਗੇਗਾ ਵੱਡਾ ਝਟਕਾ!
ਏਬੀਪੀ ਸਾਂਝਾ | 10 Nov 2017 12:32 PM (IST)
ਨਵੀਂ ਦਿੱਲੀ: ਜੇ ਤੁਹਾਡਾ ਪ੍ਰੌਵੀਡੈਂਟ ਫੰਡ (ਪੀਐਫ) ਦਾ ਖ਼ਾਤਾ ਹੈ ਤਾਂ ਇਸ ਮਹੀਨੇ ਦੇ ਅੰਤ ਤੱਕ ਤੁਹਾਡੇ ਲਈ ਬੁਰੀ ਖ਼ਬਰ ਆ ਰਹੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਜਲਦ ਹੀ ਪੀਐਫ ਖਾਤਾਧਰਾਕਾਂ ਲਈ ਵੱਡਾ ਫੈਸਲਾ ਲੈ ਸਕਦਾਹੈ ਜਿਸ ਨਾਲ ਉਨ੍ਹਾਂ ਨੂੰ ਮਿਲਣ ਵਾਲੇ ਵਿਆਜ਼ 'ਤੇ ਜ਼ਿਆਦਾ ਅਸਰ ਪਵੇਗਾ। ਇਸ ਮਾਮਲੇ 'ਤੇ ਇਸੇ ਮਹੀਨੇ ਬੈਠਕ ਹੋਣ ਜਾ ਰਹੀ ਹੈ। ਇਸ 'ਚ ਵਿਆਜ 7.65 ਫੀਸਦੀ ਤੋਂ ਘਟਾ ਕੇ 7.50 ਫੀਸਦੀ ਕੀਤਾ ਜਾ ਸਕਦਾ ਹੈ। ਇਸ ਦਾ ਮਲਤਬ ਇਹ ਹੈ ਕਿ ਅਗਲੇ ਮਹੀਨੇ ਤੋਂ ਤੁਹਾਨੂੰ ਪੀਐਫ ਦੇ ਅਕਾਊਂਟ 'ਚ ਜਮ੍ਹਾਂ ਪੈਸਾ ਘੱਟ ਮਿਲੇਗਾ। ਵੈਸੇ ਈਪੀਐਫਓ ਇਸ ਮਹੀਨੇ ਇੱਕ ਅਜਿਹੀ ਸੌਗਾਤ ਦੇਣ ਜਾ ਰਿਹਾ ਹੈ ਜਿਸ ਦੇ ਜ਼ਰੀਏ ਹਰ ਵਿਅਕਤੀ ਦੇ ਅਕਾਊਂਟ ਬੈਲੈਂਸ 'ਚ 15 ਫੀਸਦੀ ਦਾ ਵਾਧਾ ਹੋਵੇਗਾ। ਈਪੀਐਫਓ 'ਚ 5 ਕਰੋੜ ਤੋਂ ਵੱਧ ਲੋਕ ਜੁੜੇ ਹੋਏ ਹਨ। ਇਹ ਪੈਸਾ ਈਟੀਐਫ ਜ਼ਰੀਏ ਅਕਾਊਂਟ 'ਚ ਜਮ੍ਹਾ ਕਰਵਾਇਆ ਜਾਵੇਗਾ। ਈਟੀਐਫ ਇੱਕ ਪ੍ਰਕਾਰ ਦਾ ਸਟਾਕ ਐਕਸਚੇਂਜ਼ ਹੈ ਜੋ ਬੌਂਡ ਦੇ ਜ਼ਰੀਏ ਕੀਤਾ ਜਾਂਦਾ ਹੈ। ਕੈਗ ਨੇ ਇਸ ਲਈ ਈਪੀਐਫਓ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਹੋਣ ਜਾ ਰਿਹਾ ਹੈ।