ਗੁਹਾਟੀ: ਜੀਐੱਸਟੀ ਕੌਂਸਲ ਦੀ ਗੁਹਾਟੀ ਵਿੱਚ 23ਵੀਂ ਬੈਠਕ ਹੋ ਰਹੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ 'ਚ ਹੋਣ ਵਾਲੀ ਇਸ ਮੀਟਿੰਗ ਵਿੱਚ ਵਪਾਰੀਆਂ ਤੇ ਮੱਧ ਵਰਗ ਨੂੰ ਰਾਹਤ ਮਿਲਣ ਦੀ ਪੂਰੀ ਸੰਭਾਵਨਾ ਹੈ। ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਵਸਤਾਂ, ਪਲਾਸਟਿਕ ਉਤਪਾਦਾਂ ਤੇ ਹੱਥ ਨਾਲ ਬਣਨ ਵਾਲੇ ਫਰਨੀਚਰ ਸਮੇਤ 200 ਚੀਜ਼ਾਂ 'ਤੇ ਜੀਐਸਟੀ ਦੀ ਦਰ ਨੂੰ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਵੀ ਸਰਕਾਰ ਨੇ ਜੀਐਸਟੀ 'ਚ ਥੋੜ੍ਹੀ ਰਾਹਤ ਦਿੱਤੀ ਸੀ ਪਰ ਉਸ ਦੇ ਬਾਵਜੂਦ ਲੋਕ ਦੁਖੀ ਹਨ। ਜੇਤਲੀ ਨੇ ਕਿਹਾ ਸੀ ਕਿ ਜਿਣਸਾਂ 'ਤੇ 28 ਫੀਸਦੀ ਦਰ ਪਹਿਲਾਂ ਹੀ ਨਹੀਂ ਹੋਣੀ ਚਾਹੀਦੀ ਸੀ। ਇਸੇ ਦੇ ਬਾਵਜੂਦ ਇਹ ਲਾਗੂ ਹੋਇਆ ਸੀ।
ਮੰਤਰੀ ਨੇ ਕਿਹਾ ਹੈ ਕਿ 28 ਤੋਂ ਘਟਾ ਕੇ 18 ਫੀਸਦੀ ਤੇ 18 ਫੀਸਦੀ ਘਟਾ ਕੇ 12 ਫੀਸਦੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹੌਲੀ-ਹੌਲੀ ਹੇਠਾਂ ਨੂੰ ਲਿਆ ਰਹੇ ਹਾਂ। ਦੱਸਣਯੋਗ ਹੈ ਕਿ ਚੋਣਾਂ ਦੇ ਦੌਰਾਨ ਇਸ 'ਤੇ ਜ਼ਿਆਦਾ ਚਰਚਾ ਹੋ ਰਹੀ ਹੈ। ਇਸੇ ਕਰਕੇ ਹੀ ਸਰਕਾਰ 'ਤੇ ਟੈਕਸ ਘਟਾਉਣ ਦਾ ਦਬਾਅ ਹੈ।