ਜੰਮੂ: ਸ਼ਨੀਵਾਰ ਤੋਂ ਜੰਮੂ-ਕਸ਼ਮੀਰ ਵਿੱਚ ਮੌਸਮ ਇੱਕ ਵਾਰ ਫਿਰ ਤੋਂ ਬਦਲ ਗਿਆ ਹੈ। ਇਸ ਤੋਂ ਬਾਅਦ ਜੰਮੂ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਉਸੇ ਸਮੇਂ ਜੰਮੂ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਪਹਾੜੀ ਖੇਤਰ ਵਿੱਚ ਬੱਦਲ ਫਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਜੰਮੂ-ਕਸ਼ਮੀਰ ਵਿੱਚ ਮੌਸਮ ਪਹਿਲਾਂ ਵਾਂਗ ਰਹੇਗਾ ਤੇ ਬਾਰਸ਼ ਹੋਵੇਗੀ। ਉਸੇ ਸਮੇਂ, ਰਾਜ ਦੇ ਇਸ ਬਦਲੇ ਮੌਸਮ ਕਾਰਨ ਕਿਸ਼ਤਵਾੜ ਦੇ ਦੂਰ-ਦੁਰਾਡੇ ਦੇ ਪਹਾੜੀ ਖੇਤਰ ਵਿੱਚ ਬੱਦਲ ਫਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਕਿਸ਼ਤਵਾੜ ਦੇ ਡੀਐਮ ਰਾਜਿੰਦਰ ਸਿੰਘ ਤਾਰਾ ਅਨੁਸਾਰ, ਜ਼ਿਲ੍ਹੇ ਦੇ ਦੂਰ ਦੁਰਾਡੇ ਖੇਤਰ ਵਿੱਚ ਸ਼ਨੀਵਾਰ ਸ਼ਾਮ 5:30 ਵਜੇ ਬੱਦਲ ਫਟਣ ਕਾਰਨ ਇੱਕ 17 ਅਤੇ 32 ਸਾਲਾ ਮਹਿਲਾ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਉਹ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਲੈ ਗਏ ਸਨ। ਉੱਥੇ ਬੱਦਲ ਫਟਣ ਕਾਰਨ ਉਨ੍ਹਾਂ ਮੌਤ ਹੋ ਗਈ। ਖਰਾਬ ਮੌਸਮ ਨੇ ਜੰਮੂ-ਸ੍ਰੀਨਗਰ ਹਾਈਵੇਅ ਨੂੰ ਵੀ ਪ੍ਰਭਾਵਤ ਕੀਤਾ ਤੇ ਰਾਮਬਨ ਜ਼ਿਲ੍ਹੇ ਵਿੱਚ ਚਟਾਨਾਂ ਦੇ ਤਿਲਕਣ ਕਾਰਨ ਰਾਜਮਾਰਗ ਕਈ ਘੰਟੇ ਬੰਦ ਰਿਹਾ। ਲਗਪਗ ਪਿਛਲੇ ਇੱਕ ਹਫਤੇ ਤੋਂ ਰਾਜ ਵਿੱਚ ਲਗਾਤਾਰ ਵੱਧਦੇ ਪਾਰੇ ਤੇ ਸ਼ਨੀਵਾਰ ਸ਼ਾਮ ਨੂੰ ਪਏ ਮੀਂਹ ਨੇ ਰੋਕ ਲਾ ਦਿੱਤੀ ਹੈ ਜਿਸ ਕਾਰਨ ਜੰਮੂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸ਼ਨੀਵਾਰ ਸ਼ਾਮ ਤੋਂ ਜੰਮੂ ਦਾ ਮੌਸਮ ਅਚਾਨਕ ਖ਼ਰਾਬ ਹੋ ਗਿਆ ਤੇ ਤੇਜ਼ ਹਵਾਵਾਂ, ਬਿਜਲੀ ਤੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ।