ਨਵੀਂ ਦਿੱਲੀ: ਉੱਤਰਾਖੰਡ ਦੇ ਬਦਰੀਨਾਥ ਧਾਮ 'ਚ ਬ੍ਰਹਮ ਮਹੂਰਤ 'ਚ ਸਵੇਰ ਸਾਢੇ ਚਾਰ ਵਜੇ ਬਦਰੀ ਵਿਸ਼ਾਲ ਮੰਦਰ ਦੇ ਕਪਾਟ ਖੋਲ੍ਹ ਦਿੱਤੇ ਗਏ। ਕੋਰੋਨਾ ਵਾਇਰਸ ਕਾਰਨ ਇਸ ਸਾਲਾਨਾ ਸਮਾਗਮ 'ਚ ਕੁਝ ਗਿਣੇ ਚੁਣੇ ਲੋਕ ਹੀ ਸ਼ਾਮਲ ਹੋਏ। ਇਸ 'ਚ ਬਦਰੀਨਾਥ ਦੇ ਮੁੱਖ ਪੁਜਾਰੀ, ਧਰਮਅਧਿਕਾਰੀ ਸਮੇਤ ਮੰਦਰ ਨਾਲ ਜੁੜੇ 28 ਲੋਕ ਸ਼ਾਮਲ ਸਨ।

Continues below advertisement


ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਦਰ ਨੂੰ ਫੁੱਲਾਂ ਦੀ ਮਾਲਾ ਨਾਲ ਸਜਾਇਆ ਗਿਆ ਸੀ। ਵੇਦ ਮੰਤਰਾਂ ਦੇ ਪਾਠ ਦੇ ਨਾਲ ਭਗਵਾਨ ਬਦਰੀ ਵਿਸ਼ਾਲ ਦੇ ਗਰਭ ਗ੍ਰਹਿ ਦੁਆਰ ਖੋਲ੍ਹੇ ਗਏ। ਸਭ ਤੋਂ ਪਹਿਲਾਂ ਬਦਰੀਨਾਥ ਦੇ ਰਾਵਲ ਈਰਸ਼ਵਰੀ ਪ੍ਰਸਾਦ ਨੰਬੂਦਰੀ ਨੇ ਗਰਭ ਗ੍ਰਹਿ 'ਚ ਭਗਵਾਨ ਦੀ ਪੂਜਾ ਕੀਤੀ ਤੇ ਉਸ ਤੋਂ ਬਾਅਦ ਇਕ-ਇਕ ਕਰਕੇ ਬਾਕੀ ਲੋਕਾਂ ਨੇ ਦਰਸ਼ਨ ਕੀਤੇ।


ਇਹ ਵੀ ਪੜ੍ਹੋ: ਬਾਦਲ ਪਰਿਵਾਰ ਨੂੰ ਵੱਡਾ ਸਦਮਾ


ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ ਸਵੇਰ ਸਾਢੇ ਚਾਰ ਵਜੇ ਬਦਰੀਨਾਥ ਦੇ ਕਪਾਟ ਖੋਲ੍ਹਣ ਦਾ ਸਮਾਂ ਨਿਰਧਾਰਤ ਕੀਤਾ ਸੀ। ਪਰ ਕੋਰੋਨਾ ਵਾਇਰਸ ਕਾਰਨ ਬਦਰੀਨਾਥ ਧਾਮ ਨਾਲ ਜਿੜੇ ਬੋਰਡ ਦੀ ਬੈਠਕ 'ਚ ਕਪਾਟ ਖੋਲ੍ਹਣ ਦੀ ਤਾਰੀਖ਼ ਅੱਗੇ ਵਧਾ ਦਿੱਤੀ ਗਈ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ