ਰਾਮ ਰਹੀਮ ਦੇ 3 ਨਜ਼ਦੀਕੀਆਂ ਸਮੇਤ 5 ਨੂੰ ਮਿਲੀ ਜ਼ਮਾਨਤ
ਏਬੀਪੀ ਸਾਂਝਾ | 12 Apr 2019 04:58 PM (IST)
ਬੀਤੀ 25 ਅਗਸਤ 2017 ਨੂੰ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਵੱਡੇ ਪੱਧਰ 'ਤੇ ਹਿੰਸਾ ਵਾਪਰੀ ਸੀ, ਸਾਰੇ ਉਸੇ ਮਾਮਲੇ 'ਚ ਨਾਮਜ਼ਦ ਹਨ।
ਚੰਡੀਗੜ੍ਹ: ਪੰਚਕੂਲਾ ਹਿੰਸਾ ਮਾਮਲੇ ਵਿੱਚ ਰਾਮ ਰਹੀਮ ਦੇ ਨਜ਼ਦੀਕੀ ਪਵਨ ਇੰਸਾ, ਸੁਰਿੰਦਰ ਧੀਮਾਨ ਅਤੇ ਰਾਕੇਸ਼ ਸਮੇਤ ਪੰਜ ਜਣਿਆਂ ਨੂੰ ਜ਼ਮਾਨਤ ਮਿਲ ਗਈ ਹੈ। ਬੀਤੀ 25 ਅਗਸਤ 2017 ਨੂੰ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਵੱਡੇ ਪੱਧਰ 'ਤੇ ਹਿੰਸਾ ਵਾਪਰੀ ਸੀ, ਸਾਰੇ ਉਸੇ ਮਾਮਲੇ 'ਚ ਨਾਮਜ਼ਦ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੁਕੱਦਮਾ ਨੰਬਰ 345 ਵਿੱਚ ਜ਼ਮਾਨਤ ਦੇ ਦਿੱਤੀ। ਪਵਨ ਇੰਸਾ, ਸੁਰਿੰਦਰ ਧੀਮਾਨ ਤੇ ਰਾਕੇਸ਼ ਨੂੰ ਪੰਜ-ਪੰਜ ਲੱਖ ਰੁਪਏ ਦੇ ਮੁਚੱਲਕੇ 'ਤੇ ਰਿਹਾਅ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚਮਕੌਰ ਸਿੰਘ ਅਤੇ ਦਾਨ ਸਿੰਘ ਨੂੰ ਵੀ ਜ਼ਮਾਨਤ ਮਿਲੀ ਸੀ।