ਨਵੀਂ ਦਿੱਲੀ: ਭਾਰਤੀ ਸੜਕ ਤੇ ਆਵਾਜਾਈ ਮੰਤਰਾਲੇ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ Bajaj Qute ਛੇਤੀ ਹੀ ਭਾਰਤ 'ਚ ਲਾਂਚ ਹੋ ਸਕਦਾ ਹੈ। ਮੰਤਰਾਲੇ ਨੇ ਬਜਾਜ ਕਿਊਟ ਨੂੰ 4 ਵਹੀਕਲ ਕੈਟੇਗਰੀ 'ਚ ਜਗ੍ਹਾ ਦੇ ਦਿੱਤੀ ਹੈ। ਬਜਾਜ ਕਿਊਟ ਇੱਕ ਕੁਆਡਰੀਸਾਇਕਲ ਹੈ।
ਮੇਡ ਇਨ ਇੰਡੀਆ ਬਜਾਜ ਕਿਊਟ ਕੁਆਡਰੀਸਾਇਕਲ ਹੁਣ ਤੱਕ ਅੰਤਰਰਾਸ਼ਟਰੀ ਬਜ਼ਾਰ 'ਚ ਨਿਰਯਾਤ ਕੀਤਾ ਜਾਂਦਾ ਸੀ। ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਵਿੱਤੀ ਤਰ੍ਹਾਂ ਖ਼ਤਮ ਹੋਣ ਤੱਕ ਬਜਾਜ ਕਿਊਟ ਭਾਰਤੀ ਬਜ਼ਾਰ 'ਚ ਉਪਲਬਧ ਹੋ ਸਕਦਾ ਹੈ।
ਜਾਣੋ ਇਸਦੀ ਖਾਸੀਅਤ ਇੰਜਣ ਦੀ ਗੱਲ ਕਰੀਏ ਤਾਂ ਬਜਾਜ ਕਿਊਟ 'ਚ 216.6 ਸੀਸੀ ਦਾ ਸਿੰਗਲ ਸਿਲੰਡਰ ਫਿਊਲ ਇੰਜੇਕਟੇਡ ਇੰਜਣ ਹੋਵੇਗਾ। ਇਸ 'ਚ 5 ਸਪੀਡ ਸੀਕੁਐਸ਼ਲ ਗਿਅਰਬਾਕਸ ਮਿਲਣਗੇ। ਇਸ ਦੀ ਟਾਪ ਸਪੀਡ 70kmph ਹੋਵੇਗੀ। ਇਸ ਕਾਰ 'ਚ 4 ਲੋਕ ਬਹਿ ਸਕਣਗੇ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੀ ਮਾਈਲੇਜ਼ 35 ਕਿਲੋਮੀਟਰ ਪ੍ਰਤੀ ਲੀਟਰ ਹੋ ਸਕਦੀ ਹੈ।
400 ਕਿਲੋਗ੍ਰਾਮ ਵਜ਼ਨ ਵਾਲੀ ਇਸ ਕਾਰ ਦੀ ਲੰਬਾਈ 2.75m ਤੇ ਚੌੜਾਈ 1.3m ਹੋਵੇਗੀ। ਬਜਾਜ ਕਿਊਟ ਥ੍ਰੀ ਵੀਹਲਰ ਤੇ ਕਾਰ ਦਾ ਵਿਚਕਾਰਲਾ ਮਾਡਲ ਹੋਵੇਗਾ ਪਰ ਅਜੇ ਤੱਕ ਇਸਦਾ ਫਾਈਨਲ ਮਾਡਲ ਸਾਹਮਣੇ ਨਹੀਂ ਆਇਆ। ਕੀਮਤ ਦੀ ਗੱਲ ਕਰੀਏ ਤਾਂ ਭਾਰਤ 'ਚ ਬਜਾਜ ਕਿਊਟ ਦੀ ਸੰਭਾਵੀ ਕੀਮਤ 1.50 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ ਜਦਕਿ ਅਮਰੀਕਾ 'ਚ ਇਸਦੀ ਕੀਮਤ 2,000 ਅਮਰੀਕੀ ਡਾਲਰ ਹੈ।