ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਮੁੱਖਮੰਤਰੀ ਨਾਰਾਇਣ ਰਾਣੇ ਦੇ ਬੇਟੇ ਨੀਲੇਸ਼ ਰਾਣੇ ਨੇ ਮਰਹੂਮ ਬਾਲ ਠਾਕਰੇ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਠਾਕਰੇ ਸਿੰਗਰ ਸੋਨੂੰ ਨਿਗਮ ਦਾ ਕਲਤ ਕਰਵਾਉਣਾ ਚਾਹੁੰਦੇ ਸੀ।


ਉਨ੍ਹਾਂ ਕਿਹਾ, “ਸੋਨੂੰ ਨਿਗਮ ਨੂੰ ਕਈ ਵਾਰ ਮਾਰਨ ਦੀ ਸਾਜਿਸ਼ ਰੱਚੀ ਗਈ। ਉਸ ਨੂੰ ਪੁੱਛੋ, ਹੁਣ ਤਾਂ ਬਾਲਾਸਾਹੇਬ ਠਾਕਰੇ ਨਹੀਂ ਹੈ। ਹੁਣ ਤਾਂ ਉਹ ਦੱਸ ਸਕਦਾ ਹੈ। ਕਿਵੇਂ-ਕਿਵੇਂ ਸ਼ਿਵਸੈਨਾ ਸੋਨੂੰ ਨਿਗਮ ਨੂੰ ਮਾਰਨ ਗਏ ਸੀ, ਬਾਲਾਸਾਹੇਬ ਦੇ ਕਹਿਣ ‘ਤੇ। ਕੀ ਰਿਸ਼ਤਾ ਸੀ ਸੋਨੂੰ ਅਤੇ ਬਾਲਾ ਸਾਹੇਬ ਦਾ?  ਇਸ ਮੁੱਦੇ ‘ਤੇ ਮੇਰਾ ਮੂੰਹ ਨਾ ਖੁਲਵਾਓ”।



ਰਾਣੇ ਦਾ ਦਾਅਵਾ ਹੈ ਕਿ ਬਾਲ ਠਾਕਰੇ ਨੇ 2001 ‘ਚ ਠਾਣੇ ਦੇ ਸ਼ਿਵ ਸੇਨਾ ਪ੍ਰਮੁੱਖ ਆਨੰਦ ਦਿਘੇ ਦਾ ਵੀ ਕਲਤ ਕਰਵਾਇਆ ਸੀ। ਠਾਕਰੇ ਦੇ ਕਰਜਤ ਹਾਉਸ ‘ਤੇ ਕਿਸ-ਕਿਸ ਦਾ ਕਤਲ ਹੋਇਆ, ਮੈਂ ਸਭ ਜਨਤੱਕ ਤੌਰ ‘ਤੇ ਦੱਸਾਗਾਂ, ਅਜਿਹਾ ਕਰਨ ਲਈ ਮੈਨੂੰ ਮਜਬੂਰ ਨਾ ਕਰੋ।

ਇਸ ਮੁੱਦੇ ‘ਤੇ ਸ਼ਿਵਸੇਨਾ ਦੀ ਪ੍ਰਤੀਕਿਰੀਆ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਿਵਸੇਨਾ ਦੀ ਪ੍ਰਤੀਕਿਰੀਆ ਨਹੀ ਮਿਲੀ। ਨੀਲੇਸ਼ ਦੀ ਗੱਲ ਕਰੀਏ ਤਾਂ 2009 ਤੋਂ 2014 ਤਕ ਉਹ ਕਾਂਗਰੇਸ ਟਿਕਟ ‘ਤੇ ਸੰਸਦ ਰਹੇ ਸੀ। ਰਾਣੇ 2017 ਤਕ ਕਾਂਗਰਸ ‘ਚ ਰਹੇ ਉਸ ਤੋਂ ਬਾਅਦ ਮਹਾਰਾਸ਼ਟਰ ਸਵਾਭਿਮਾਨ ਪਾਰਟੀ ‘ਚ ਸ਼ਾਮਲ ਹੋ ਗਏ।