ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਰਕੇ ਅੰਤਰਾਸ਼ਟਰੀ ਫਲਾਈਟਾਂ ‘ਤੇ ਬੈਨ ਨੂੰ ਹੁਣ 28 ਫਰਵਰੀ ਤੱਖ ਵਧਾ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਵੀਰਵਾਰ ਨੂੰ ਡੀਜੀਸੀਏ ਨੇ ਦਿੱਤੀ। ਡੀਜੀਸੀਏ ਨੇ ਇੱਕ ਸਰਕੂਲਰ ‘ਚ ਕਿਹਾ, “ਇਹ ਬੈਨ ਇੰਟਰਨੈਸ਼ਨਲ ਕਾਰਗੋ ਸੰਚਾਲਨ ਅਤੇ ਡੀਜੀਸੀਏ ਵਲੋਂ ਅਪਰੂਵ ਫਲਾਈਟਾਂ ‘ਤੇ ਲਾਗੂ ਨਹੀਂ ਹੋਏਗਾ।”

ਡੀਜੀਸੀਏ ਨੇ ਕਿਹਾ ਕਿ ਹਾਲਾਂਕਿ ਇੰਟਰਨੈਸ਼ਨਲ ਸ਼ੈਡਿਊਲ ਫਲਾਈਟਸ ਨੂੰ ਚੋਣਵੇਂ ਰੂਟਾਂ 'ਤੇ ਅੰਤਰ-ਰਾਸ਼ਟਰੀ ਤੈਅਸ਼ੁਦਾ ਉਡਾਣਾਂ ਨੂੰ ਕੇਸ-ਟੂ-ਕੇਸ ਦੇ ਅਧਾਰ 'ਤੇ ਇਜਾਜ਼ਤ ਦਿੱਤੀ ਜਾ ਸਕਦੀ ਹੈ।" ਦੱਸ ਦਈਏ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਘਰੇਲੂ ਉਡਾਣਾਂ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਸੀ।



ਇਸ ਦੇ ਨਾਲ ਹੀ ਕੋਰੋਨਾ ਕਰਕੇ ਇੰਟਰਨੈਸ਼ਨਲ ਫਲਾਈਟਸ ਦੇ ਸਸਪੈਂਡ ਹੋਣ ਤੱਕ ਬਾਅਦ ਮਈ ਤੋਂ ਵੰਦੇ ਮਾਤਰਮ ਮਿਸ਼ਨ ਤਹਿਤ ਸਪੈਸ਼ਲ ਫਲਾਈਟਸ ਅਤੇ ਜੁਲਾਈ ‘ਚ ਚੁਣਵੇਂ ਦੇਸ਼ਾਂ ਨਾਲ ਦੋਪੱਖੀ ਏਅਰ ਬੱਬਲ ਅਰੇਂਜਮੈਂਟ ਤਹਿਤ ਆਪਰੇਟ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਬੀਕੇਯੂ ਦੇ ਰਾਕੇਸ਼ ਟਿਕੈਤ ਕੇਂਦਰ ਨਾਲ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਲਈ ਤਿਆਰ, ਜਾਣੋ ਕੀ ਕਿਹਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904