ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਸਾਨ ਫਿਰ ਕੇਂਦਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਦੱਸ ਦਈਏ ਕਿ ਗਣਤੰਤਰ ਦਿਵਸ ਮੌਕੇ ਕਿਸਾਨ ਟ੍ਰੈਕਟਰ ਰੈਲੀ ਦੌਰਾਨ ਹਿੰਸਾ ਹੋਈ ਅਤੇ ਦਿੱਲੀ ਪੁਲਿਸ ਨੇ 33 ਐਫਆਈਆਰ ਦਰਜ ਕਰਕੇ ਛੇ ਕਿਸਾਨ ਨੇਤਾਵਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

ਬੀਕੇਯੂ ਦੇ ਕੌਮੀ ਬੁਲਾਰੇ ਟਿਕੈਤ ਨੇ ਗਾਜ਼ੀਪੁਰ ਸਰਹੱਦ 'ਤੇ ਮੀਡੀਆ ਨੂੰ ਕਿਹਾ, "ਅਸੀਂ ਇੱਕ ਵਾਰ ਫਿਰ ਕੇਂਦਰ ਨਾਲ ਖੇਤੀਬਾੜੀ ਕਾਨੂੰਨਾਂ 'ਤੇ ਗੱਲ ਕਰਾਂਗੇ। ਅਸੀਂ ਸੰਭਾਵਿਤ ਤਰੀਕਿਆਂ 'ਤੇ ਵਿਚਾਰ ਕਰਾਂਗੇ। ਅਸੀਂ ਸਰਕਾਰ ਨੂੰ ਸੁਨੇਹਾ ਭੇਜਿਆ ਹੈ ਕਿ ਅਸੀਂ ਚਾਹੁੰਦੇ ਹਾਂ ਸਰਕਾਰ ਗੱਲ ਕਰੇ।"

ਇਹ ਵੀ ਪੜ੍ਹੋ:  Rakesh Tikait: ਜਾਣੋ ਕੌਣ ਹੈ ਰਾਕੇਸ਼ ਟਿਕੈਤ, ਜਿਸ ਨੇ ਰਾਤੋ-ਰਾਤ ਕਿਸਾਨ ਅੰਦੋਲਨ ਦੀ ਬਦਲ ਦਿੱਤੀ ਤਸਵੀਰ

ਇਸ ਦੌਰਾਨ ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਉਹ ਕਾਨੂੰਨ ਨੂੰ 18 ਮਹੀਨਿਆਂ ਲਈ ਮੁਅੱਤਲ ਕਰਨ ਦੇ ਸਰਕਾਰ ਦੇ ਪ੍ਰਸਤਾਵ ਨਾਲ ਸਹਿਮਤ ਹੋਣਗੇ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ: "ਨਹੀਂ, ਨਹੀਂ, ਅਸੀਂ ਮੁੜ ਸਰਕਾਰ ਨਾਲ ਗੱਲ ਕਰਾਂਗੇ।"

ਟਿਕੈਤ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਸਰਕਾਰ ਦਾ ਕੀ ਜਵਾਬ ਹੈ, ਹਰ ਕੋਈ ਇਸ ਦਾ ਇੰਤਜ਼ਾਰ ਕਰ ਰਿਹਾ ਹੈ। ਪਰ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਤੋਂ ਬਾਅਦ ਕਿਸਾਨ ਅੰਦੋਲਨ ਨੇ ਕਈ ਉਤਰਾਅ-ਚੜਾਅ ਵੇਖੇ ਹਨ।

ਇਹ ਵੀ ਪੜ੍ਹੋਹਜ਼ਾਰਾਂ ਕਿਸਾਨਾਂ ਨੇ ਪਾਏ ਸਿੰਘੂ, ਗ਼ਾਜ਼ੀਪੁਰ ਤੇ ਟਿੱਕਰੀ ਬਾਰਡਰਾਂ ਵੱਲ ਚਾਲੇ, ਸਰਕਾਰ ਦੀ ਸਖਤੀ ਮਗਰੋਂ ਭੜਕ ਉੱਠੇ ਕਿਸਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904