ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਸਰਕਾਰੀ ਲੇਣ-ਦੇਣ ਕਰਨ ਵਾਲੀ ਸਾਰੀ ਬੈਂਕ ਦੀ ਸ਼ਾਖਾਵਾਂ ਇਸ ਐਤਵਾਰ ਯਾਨੀ 31 ਮਾਰਚ ਨੂੰ ਖੁਲ੍ਹੀਆ ਰਹਿਣਗੀਆਂ। ਕੇਂਦਰੀ ਬੈਂਕ ਨੇ ਇਸ ਸੰਬੰਧੀ ਬੈਂਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।

ਅਸਲ ‘ਚ ਚਾਲੂ ਵਿੱਤ ਵਰ੍ਹੇ ਦਾ ਆਖਰੀ ਦਿਨ 31 ਮਾਰਚ ਹੈ ਅਤੇ ਇਸ ਦਿਨ ਐਤਵਾਰ ਹੈ। ਇਸ ਲਈ ਸਰਕਾਰੀ ਲੇਣ-ਦੇਣ ਵਾਲੀ ਬੈਂਕਾਂ ਦੀ ਬ੍ਰਾਂਚਸ ਨੂੰ ਓਪਨ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਆਰਬੀਆਈ ਨੇ ਇੱਕ ਸਰਕੁਲਰ ਜਾਰੀ ਕਰ ਕਿਹਾ ਹੈ, “ਭਾਰਤ ਸਰਕਾਰ ਨੇ ਕਿਹਾ ਹੈ ਕਿ ਸਰਕਾਰੀ ਪ੍ਰਾਪਤੀਆਂ ਅਤੇ ਭੁਗਤਾਨ ਦੇ ਲਈ 31 ਮਾਰਚ 2019 ਨੂੰ ਉਨ੍ਹਾਂ ਦੇ ਸਾਰੇ ਪੈ ਐਂਡ ਅਕਾਉਂਟ ਦਫ਼ਤਰ ਖੁਲ੍ਹੇ ਰਹਿਣਗੇ। ਇਸ ਲਿਹਾਜ਼ ਨਾਲ ਸਾਰੇ ਏਜੰਸੀ ਬੈਂਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਰਕਾਰੀ ਵਪਾਰ ਕਰਨ ਵਾਲੀ ਉਨ੍ਹਾਂ ਸਾਰੀਆਂ ਸ਼ਾਖਾਵਾਂ ਨੂੰ ਐਤਵਾਰ 31 ਮਾਰਨ 2019 ਨੂੰ ਖੁਲ੍ਹਾਂ ਰੱਖਿਆ ਜਾਵੇ”।

ਕੈਂਦਰੀ ਬੈਂਕ ਨੇ ਕਿਹਾ ਕਿ ਇਸ ਲਿਹਾਜ ਨਾਲ ਸਰਕਾਰੀ ਲੇਣ-ਦੇਣ ਕਰਨ ਵਾਲੀ ਸਾਰੀ ਏਜੰਸੀ ਬੈਂਕਾਂ ਦੀ ਬ੍ਰਾਂਚਸ 30 ਮਾਰਨ 2019 ਨੂੰ ਵੀ ਸ਼ਾਮ 8 ਵਜੇ ਤਕ ਅਤੇ 31 ਮਾਰਨ ਨੂੰ ਸ਼ਾਮ 6 ਵਜੇ ਤਕ ਖੁੱਲ੍ਹੀਆਂ ਰੱਖੀਆ ਜਾਣ।