ਨਵੀਂ ਦਿੱਲੀ: ਜੇਕਰ ਤੁਸੀ ਦਫਤਰ ‘ਚ ਕੰਮ ਕਰਦੇ ਹੋ ਤਾਂ ਤੁਹਾਨੂੰ ਬੈਂਕਾਂ ਦੀ ਛੁੱਟੀਆਂ ਦੀ ਪੂਰੀ ਜਾਣਕਾਰੀ ਹੋਣੀ ਚਾਹਿਦੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਬੈਂਕਾਂ ਦੇ ਨਾਲ ਜੁੜੇ ਕੰਮ ਹੁੰਦੇ ਹਨ ਉਨ੍ਹਾਂ ਨੂੰ ਵੀ ਇਸ ਦੀ ਜਾਣਕਾਰੀ ਚਾਹਿਦੀ ਹੈ ਤਾਂ ਜੋ ਉਹ ਲੋੜ ਤੋਂ ਪਹਿਲਾਂ ਆਪਣੇ ਸਾਰੇ ਕੰਮ ਕਰ ਲੈਣ ਅਤੇ ਬਾਅਦ ‘ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬੈਂਕ ਹਾਲੀਡੇ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਹੁੰਦੇ ਹਨ। ਪੂਰੇ ਦੇਸ਼ ‘ਚ ਬੈਂਕ ਸਿਰਫ ਨੇਸ਼ਨਲ ਹਾਲੀਡੇ ਵਾਲੇ ਦਿਨ ਹੀ ਬੰਦ ਹੁੰਦੇ ਹਨ। ਜੇਕਰ ਮਾਰਚ ਦੀ ਗੱਲ ਕਰੀਏ ਤਾਂ ਇਸ ਮਹੀਨੇ ਦੋ ਵੱਡੇ ਤਿਓਹਾਰ ਹਨ। ਇੱਕ 4 ਮਾਰਚ ਦੀ ਮਹਾਂਸ਼ਿਵਰਾਤਰੀ ਅਤੇ ਦੂਜੀ 20 ਮਾਰਚ ਦੀ ਹੋਲੀ। 4 ਮਾਰਚ ਨੂੰ ਜ਼ਿਆਦਾਤਰ ਸੂਬਿਆਂ ‘ਚ ਛੁੱਟੀ ਹੈ ਪਰ ਇਸ ਦਿਨ ਯਾਨੀ ਮਹਾਂਸ਼ਿਵਰਾਤਰੀ ਨੂੰ ਪਛੱਮੀ ਬੰਗਾਲ ‘ਚ ਛੁੱਟੀ ਨਹੀਂ ਰਹੇਗੀ। ਇਸ ਤੋਂ ਇਲਾਵਾ 20 ਮਾਰਚ ਨੂੰ ਹੋਲੀ ‘ਤੇ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਆਂਧਰਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉਤਰਾਖੰਡ ਜਿਹੇ ਕਈਂ ਸੂਬਿਆਂ ‘ਚ ਛੁੱਟੀ ਹੈ ਅਤੇ 21 ਮਾਰਚ ਨੂੰ ਵੀਰਵਾਰ ਨੂੰ ਕਈਂ ਬੈਂਕ ਬੰਦ ਹੋਣਗੇ ਕਿਉਂਕਿ ਇਸ ਦਿਨ ਰੰਗ ਖੇਡੀਆ ਜਾਂਦਾ ਹੈ। 22 ਮਾਰਚ ਨੂੰ ਬਿਹਾਰ ਡੇ ਹੈ ਇਸ ਲਈ ਬਿਹਾਰ ‘ਚ ਇਸ ਦਿਨ ਛੁੱਟੀ ਹੈ ਅਤੇ ਬੈਂਕ ਬੰਦ ਰਹਿਣਗੇ। ਉਧਰ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਵਰ੍ਹੇਗੰਢ ਹੈ ਜਿਸ ਲਈ ਹਰਿਆਣਾ-ਪੰਜਾਬ ‘ਚ ਬੈਂਕਾਂ ਨੂੰ ਛੁੱਟੀ ਹੈ। ਇਸ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕ ਬੰਦ ਹਨ।