ਨਵੀਂ ਦਿੱਲੀ: ਅੱਜ ਦੇਸ਼ ‘ਚ ਮਹਾਸ਼ਿਵਰਾਤਰੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਸਭ ਸ਼ਿਵ ਮੰਦਰਾਂ ‘ਚ ਸ਼ਿਵ ਭਗਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਭਗਤਾਂ ਵੱਲੋਂ ਹਰ-ਹਰ ਮਹਾਦੇਵ ਦੇ ਨਾਰੇ ਚਾਰੋ ਪਾਸੇ ਸੁਣਾਈ ਦੇ ਰਹੇ ਹਨ। ਕਾਸ਼ੀ ਵਿਸ਼ਵਨਾਥ ਨਗਰੀ ਵਾਰਾਨਸੀ ‘ਚ ਸਿਵਰਾਤਰੀ ਦੀ ਰੌਣਕ ਦੇਖਣ ਨੂੰ ਮਿਲ ਰਹੀ ਹੈ, ਬਜ਼ਾਰਾਂ ‘ਚ ਭੀੜ ਅਤੇ ਲੋਕਾਂ ‘ਚ ਭਾਰੀ ਉਤਸ਼ਾਹ ਹੈ। ਇਸ ਦੇ ਨਾਲ ਹੀ ਉੱਤਰਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਚਲ ਰਹੇ ਕੁੰਭ ‘ਚ ਅੱਜ ਆਖਰੀ ਇਸ਼ਨਾਨ ਵੀ ਹੈ।
ਇਸ ਵਾਰ ਮਹਾ ਸ਼ਿਵਰਾਤਰੀ ਕਈਂ ਮਾਈਨਿਆਂ ‘ਚ ਬੇਹੱਦ ਖਾਸ ਹੋਣ ਵਾਲੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਭਗਵਾਨ ਸ਼ਿਵ ਦੀ ਪੂਜਾ ਲਈ ਸਭ ਤੋਂ ਜ਼ਿਆਦਾ ਵਧੀਆ ਦਿਨ ਸੋਮਵਾਰ ਨੂੰ ਮਨੀਆ ਜਾਂਦਾ ਹੈ ਅਤੇ ਇਸ ਵਾਰ ਸ਼ਿਵਰਾਤਰੀ ਚਾਰ ਮਾਰਚ, ਸੋਮਵਾਰ ਨੂੰ ਹੀ ਹੈ। ਇਸ ਦੇ ਨਾਲ ਇੱਕ ਹੋ ਸੰਜੋਗ ਇਹ ਵੀ ਹੈ ਕਿ ਅੱਜ ਪ੍ਰਯਾਗਰਾਜ ‘ਚ ਕੁੰਭ ਦਾ ਆਖਰੀ ਵੱਡਾ ਇਸ਼ਨਾਨ ਵੀ ਹੈ। ਹਿੰਦੂ ਗ੍ਰੰਥਾਂ ਮੁਤਾਬਕ ਅੱਜ ਦੇ ਦਿਨ ਹੀ ਭਗਵਾਨ ਸ਼ਿਵ ਦਾ ਜਨਮ ਹੋਇਆ ਸੀ।
ਸ਼ਿਵਰਾਤਰੀ ਅਤੇ ਮਹਾਸ਼ਿਵਰਾਤਰੀ ਦਾ ਮਹੱਤ:- ਸਾਲ ‘ਚ 12 ਸ਼ਿਵਰਾਤਰੀ ਹੁੰਦੀ ਹੈ ਜੋ ਕਿ ਹਰ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਦੇ ਦਿਨ ਮਨਾਈ ਜਾਂਦੀ ਹੈ। ਉਧਰ, ਫਾਗ ਮਹੀਨੇ ਦੀ ਕ੍ਰਿਸ਼ਨ ਚਤੁਰਦਸ਼ੀ ਦੇ ਦਿਨ ਮਹਾਸ਼ਿਵਰਾਤਰੀ ਦਾ ਸੰਜੋਗ ਹੁੰਦਾ ਹੈ ਅਤੇ ਇਸ ਨੂੰ ਦੇਸ਼ ‘ਚ ਧੁਮਧਾਮ ਨਾਲ ਮਨਾਇਆ ਜਾਂਦਾ ਹੈ।
ਮਨੀਆ ਜਾਂਦਾ ਹੈ ਕਿ ਇਸ ਦਿਨ ਸ਼ਿਵ ਜੀ ਦੀ ਸੱਚੇ ਮਨ ਨਾਲ ਪੂਰੀਆਂ ਰੀਤਾਂ ਨਾਲ ਪੂਜਾ ਕਰਨ ਨਾਲ ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਹਨ। ਇਸ ਤਿਓਹਾਰ ਲਈ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹਿਦਾ ਹੈ ਜਿਵੇਂ ਸੂਰਜ ਚੜ੍ਹਣ ਤੋਂ ਪਹਿਲਾਂ ਨਹਾ ਕੇ ਸ਼ਿਵਲੰਿਗ ‘ਤੇ ਜਲ ਚੜਾਉਣਾ, ਦਿਨ ‘ਚ ਸਿਰਫ ਫਲ ਖਾ ਸਕਦੇ ਹੋ। ਸ਼ਾਮ ਨੂੰ ਇੱਕ ਵਾਰ ਫੇਰ ਸ਼ਿਵ ਜੀ ਦੀ ਪੂਜਾ ਅਤੇ ਰਾਤ ਨੂੰ ਸੈਂਧੇ ਲੂਣ ਨਾਲ ਬਣਿਆ ਖਾਣਾ ਹੀ ਖਾਓ।
ਸ਼ਿਵਰਾਤਰੀ ਦੇ ਦਿਨ ਸ਼ੁਭ ਮਹੂਰਤ: ਸ਼ੁਭ ਮਹੂਰਤ ਸਾਢੇ ਚਾਰ ਤੋਂ ਸ਼ੁਰੂ ਅਤੇ ਸ਼ਾਮ ਸੱਤ ਬਜਕੇ ਪੰਜ ਮਿੰਟ ‘ਤੇ ਖ਼ਤਮ ਹੈ।