ਨਵੀਂ ਦਿੱਲੀ: ਪਿਛਲੇ ਇੱਕ ਹਫਤੇ ‘ਚ ਦੇਸ਼ ਦੀ ਬੈਂਕਿਗ ਸੇਵਾ ਕਾਫੀ ਪ੍ਰਭਾਵਿਤ ਰਹੀ ਹੈ। 5 ਦਿਨਾਂ ‘ਚ ਬੈਂਕ ਇੱਕ ਦਿਨ ਲਈ ਹੀ ਖੁਲ੍ਹੇ ਸੀ। ਅੱਜ 26 ਦਸੰਬਰ ਨੂੰ ਫੇਰ ਬੈਂਕ ਬੰਦ ਰਹਿਣਗੇ। 9 ਬੈਂਕ ਯੂਨੀਅਨ ਨੇ ਅੱਜ ਹੜਤਾਲ ਦਾ ਐਲਾਨ ਕੀਤਾ ਹੈ, ਅਜਿਹੇ ‘ਚ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ 21 ਤੋਂ 23 ਦਸੰਬਰ ਤਕ ਵੀ ਬੈਂਕਾਂ ਦੀ ਹੜਤਾਲ ਸੀ।

24 ਦਸੰਬਰ ਨੂੰ ਬੈਂਕ ਖੁਲ੍ਹੇ ਹਨ ਫੇਰ 25 ਦਸੰਬਰ ਦੀ ਛੁੱਟੀ ਸੀ। 26 ਦਸੰਬਰ ਨੂੰ ਬੈਂਕਾਂ ਦੇ ਕਰੀਬ 10 ਲੱਖ ਕਰਮਚਾਰੀ ਹੜਤਾਲ ਦਾ ਹਿੱਸਾ ਬਣਨਗੇ। ਨਵਾਂ ਸਾਲ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਬੈਂਕਾਂ ਦਾ ਇੰਨੇ ਦਿਨਾਂ ਲਈ ਬੰਦ ਹੋਣ ਨਾਲ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



ਦੇਸ਼ ਦੇ ਕਰੀਨ 3.2 ਲੱਖ ਤੋਂ ਵੀ ਜ਼ਿਆਦਾ ਬੈਂਕ ਅਧਿਕਾਰੀ ਸਟ੍ਰਾਈਕ ‘ਤੇ ਸੀ, ਜਿਸ ਕਾਰਨ ਦੇਸ਼ ਦੇ ਕਈ ਇਲਾਕਿਆਂ ‘ਚ ਏਟੀਐਮ ‘ਚ ਕੈਸ਼ ਦੀ ਕਿਲੱਤ ਦਾ ਸਾਹਮਣਾ ਕਰਨਾ ਪਿਆ ਸੀ। ਬੈਂਕ ਕਰਮਚਾਰੀਆਂ ਮੁਤਾਬਕ, ਮਈ 2017 ਨੂੰ ਜਮਾਂ ਉਨ੍ਹਾਂ ਦੀਆਂ ਮੰਗਾਂ ਦੇ ਚਾਰਟਰ ਦੇ ਅਧਾਰ ‘ਤੇ 11ਵੇਂ ਦੁਵੱਲੇ ਤਨਖ਼ਾਹ ਸੋਧ ਦੀ ਗੱਲਬਾਤ ਲਈ ਬਿਨਾ ਸ਼ਰਤ ਲਾਗੂ ਕਰਨ ਦੀ ਮੰਗ ਕਰ ਰਹੇ ਹਨ।