ਕੈਪਟਨ ਨੇ ਕਿਹਾ ਕਿ ਡਾ. ਸਿੱਧੂ ਨੂੰ ਅੰਮ੍ਰਿਤਸਰ ਤੇ ਬਠਿੰਡਾ ਤੋਂ ਟਿਕਟ ਦੀ ਪੇਸ਼ਕਸ਼ ਦਿੱਤੀ ਗਈ ਸੀ ਪਰ ਉਨ੍ਹਾਂ ਖ਼ੁਦ ਇਨ੍ਹਾਂ ਥਾਵਾਂ ਤੋਂ ਚੋਣ ਲੜਨ ਲਈ ਮਨ੍ਹਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਦਿੱਲੀ ਵਿੱਚ ਪਾਟਰੀ ਹਾਈਕਮਾਨ ਫੈਸਲਾ ਲੈਂਦੀ ਹੈ ਕਿ ਕਿਸ ਉਮੀਦਵਾਰ ਨੂੰ ਕਿੱਥੋਂ ਖੜਾ ਕਰਨਾ ਹੈ। ਹਾਈਕਮਾਨ ਨੇ ਹੀ ਡਾ. ਸਿੱਧੂ ਨੂੰ ਚੰਡੀਗੜ੍ਹ ਤੋਂ ਚੋਣ ਨਾ ਲੜਾਉਣ ਦਾ ਫੈਸਲਾ ਕੀਤਾ ਸੀ। ਚੰਡੀਗੜ੍ਹ ਪੰਜਾਬ ਦੇ ਅਧੀਨ ਨਹੀਂ ਹੈ। ਅਜਿਹੇ ਵਿੱਚ ਕੈਪਟਨ ਫੈਸਲਾ ਨਹੀਂ ਲੈ ਸਕਦੇ ਕਿ ਚੰਡੀਗੜ੍ਹ ਤੋਂ ਕੌਣ ਚੋਣ ਲੜੇਗਾ ਤੇ ਕੌਣ ਨਹੀਂ।
ਇਸ ਦੇ ਨਾਲ ਹੀ ਕੱਲ੍ਹ ਕੈਪਟਨ ਨੇ ਕਿਹਾ ਕਿ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੇ ਨਾਲ-ਨਾਲ ਉਹ ਵੀ ਹਾਰ-ਜਿੱਤ ਲਈ ਜ਼ਿੰਮੇਵਾਰ ਹੋਣਗੇ। ਜੇ ਪਾਰਟੀ ਦਾ ਪ੍ਰਦਰਸ਼ਨ ਮਾੜਾ ਰਿਹਾ ਤਾਂ ਉਹ ਆਪਣੀ ਕੁਰਸੀ ਛੱਡ ਦੇਣਗੇ। ਪਾਰਟੀ ਹਾਈਕਮਾਨ ਨੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੀ ਜਵਾਬਦੇਹੀ ਤੈਅ ਕੀਤੀ ਹੈ।