ਪੁਲਿਸ ਨੇ ਦੱਸਿਆ ਕਿ ਅਮਿਤ ਕੁਮਾਰ ਅੱਜ ਤੜਕੇ 2 ਵਜੇ ਤੋਂ 4 ਵਜੇ ਤੱਕ ਸੰਤਰੀ ਪਹਿਰੇ 'ਤੇ ਸੀ, ਜਿਸ ਦੌਰਾਨ ਉਸ ਨੇ ਖ਼ੁਦ ਦੀ ਰਾਈਫਲ ਨਾਲ ਆਪਣੇ ਸੀਨੇ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।
ਹਾਦਸੇ ਦਾ ਪਤਾ ਉਦੋਂ ਲੱਗਿਆ ਜਦ ਦੂਜੇ ਸੰਤਰੀ ਪਹਿਰੇ ਵਾਲੇ ਜਵਾਨ ਨੂੰ ਨਾ ਉਠਾਇਆ ਗਿਆ ਤਾਂ ਉਸ ਨੇ ਜਾ ਕੇ ਦੇਖਿਆ ਤਾਂ ਸੰਤਰੀ ਪੋਸਟ ਦਾ ਦਰਵਾਜ਼ਾ ਅੰਦਰ ਤੋਂ ਬੰਦ ਸੀ। ਆਵਾਜ਼ ਮਾਰਨ ਤੇ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਧੱਕੇ ਨਾਲ ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਦੇਖਿਆ ਕਿ ਮ੍ਰਿਤਕ ਅਮਿਤ ਕੁਮਾਰ ਗੁਪਤਾ ਦੀ ਖੂਨ ਨਾਲ ਲਥਪਥ ਲਾਸ਼ ਪੋਸਟ ਵਿੱਚ ਪਈ ਸੀ।
ਪੁਲਿਸ ਨੇ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਦਾ ਮੋਬਾਇਲ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।