ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਸ਼ਨੀਚਰਵਾਰ ਨੂੰ ਟਵਿੱਟਰ ’ਤੇ ਤਸਵੀਰ ਵਾਇਰਲ ਹੋਈ ਹੈ। ਇਸ ਵਿੱਚ ਉਨ੍ਹਾਂ ਦੀ ਚਿੱਟੀ ਦਾੜ੍ਹੀ ਵਧੀ ਹੋਈ ਹੈ ਤੇ ਉਨ੍ਹਾਂ ਦੀ ਜੈਕੇਟ ’ਤੇ ਬਰਫ਼ ਪਈ ਦਿਖਾਈ ਦੇ ਰਹੀ ਹੈ।

ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਬਾਰੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਦੱਸ ਦਈਏ ਕਿ ਕਸ਼ਮੀਰ ਦੇ ਲੀਡਰ ਧਾਰਾ 370 ਹਟਾਉਣ ਮਗਰੋਂ ਨਜ਼ਰਬੰਦ ਹਨ। ਹੁਣ ਵਿਦੇਸ਼ੀ ਦਬਾਅ ਕਰਕੇ ਮੋਦੀ ਸਰਕਾਰ ਨੇ ਇਨ੍ਹਾਂ ਨੂੰ ਰਿਹਾਅ ਕਰਨਾ ਸ਼ੁਰੂ ਕੀਤਾ ਹੈ।


ਇਸ ਤਸਵੀਰ ’ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸੀਪੀਐਮ ਆਗੂ ਸੀਤਾ ਰਾਮ ਯੇਚੁਰੀ ਨੇ ਟਵੀਟ ਕੀਤਾ ਹੈ। ਦੋਹਾਂ ਆਗੂਆਂ ਨੇ ਕਿਹਾ ਹੈ ਕਿ ਇਸ ਤਸਵੀਰ ਵਿੱਚ ਅਬਦੁੱਲਾ ਪਛਾਣੇ ਨਹੀਂ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਜਣਿਆਂ ਨੇ ਇਸ ਤਸਵੀਰ ’ਤੇ ਟਵੀਟ ਕੀਤਾ ਹੈ।