ਨਵੀਂ ਦਿੱਲੀ: ਸਾਲ 2019 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੇ ਹੁਣ ਤੋਂ ਹੀ ਕਮਰ ਕੱਸ ਲਈ ਹੈ। ਅਜਿਹੇ 'ਚ ਆਮ ਆਦਮੀ ਪਾਰਟੀ ਲਈ ਬੁਰੀ ਖ਼ਬਰ ਹੈ। ਦਰਅਸਲ, ਸਰਵੇਖਣ ਦੌਰਾਨ ਆਏ ਨਤੀਜਿਆਂ ਮੁਤਾਬਕ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਦਿੱਲੀ 'ਚ ਸਾਰੀਆਂ ਸੀਟਾਂ 'ਤੇ ਬੀਜੇਪੀ ਕਾਬਜ਼ ਹੋਵੇਗੀ।
ਕੀ ਦਿੱਲੀ ਦੇ ਲੋਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਕੰਮਕਾਜ ਤੋਂ ਖੁਸ਼ ਹਨ? ਦਿੱਲੀ 'ਚ ਲੋਕ ਸਭਾ ਚੋਣਾਂ 'ਚ ਕਿਸ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ? ਇਨ੍ਹਾਂ ਸਵਾਲਾਂ ਦਾ ਜਵਾਬ ਜਾਣਨ ਲਈ 'ਏਬੀਪੀ ਨਿਊਜ਼' ਵੱਲੋਂ ਸਰਵੇਖਣ ਕਰਵਾਇਆ ਗਿਆ ਸੀ। ਸਰਵੇਖਣ, ਮੁਤਾਬਕ ਦਿੱਲੀ 'ਚ ਲੋਕ ਸਭਾ ਚੋਣਾਂ 'ਚ ਸਾਰੀਆਂ 7 ਸੀਟਾਂ 'ਤੇ ਬੀਜੇਪੀ ਜਿੱਤ ਦਰਜ ਕਰ ਸਕਦੀ ਹੈ। ਇਸ ਹਿਸਾਬ ਨਾਲ ਆਪ 'ਤੇ ਕਾਂਗਰਸ ਦਾ ਸਫਾਇਆ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਸਾਲ 2014 ਦੀਆਂ ਲੋਕਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਸੀਟਾਂ ਬੀਜੇਪੀ ਅੱਗੇ ਹਰ ਗਈਆਂ ਸਨ। ਉਸ ਸਮੇਂ ਵੀ ਦਿੱਲੀ 'ਚ ਸਾਰੀਆਂ 7 ਸੀਟਾਂ 'ਤੇ ਬੀਜੇਪੀ ਨੇ ਜਿੱਤ ਦਰਜ ਕੀਤੀ ਸੀ।