ਉਨ੍ਹਾਂ ਨੇ ਕਿਹਾ ਕਿ ਐਮਐਸ ਰਮੱਈਆ ਮੈਡੀਕਲ ਕਾਲਜ ਵਿੱਚ ਕੰਮ ਕਰ ਰਹੇ 28 ਸਾਲਾ ਅਬਦੁਰ ਰਹਿਮਾਨ ਨੂੰ ਸੋਮਵਾਰ ਨੂੰ ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ (ਆਈਐਸਕੇਪੀ) ਮਾਮਲੇ ਵਿੱਚ ਏਜੰਸੀ ਵੱਲੋਂ ਕੀਤੀ ਜਾਂਚ ਦੇ ਸਿਲਸਿਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਆਈਐਸਕੇਪੀ ਦਾ ਕੇਸ ਮਾਰਚ 2020 ਵਿੱਚ ਰਾਸ਼ਟਰੀ ਰਾਜਧਾਨੀ ਦੇ ਜਾਮਿਆ ਨਗਰ ਦੇ ਓਖਲਾ ਵਿਹਾਰ ਤੋਂ ਕਸ਼ਮੀਰੀ ਜੋੜਾ ਜਹਾਂ ਜੈਬ ਸਾਮੀ ਵਾਨੀ ਤੇ ਉਸ ਦੀ ਪਤਨੀ ਹਿਨਾ ਬਸ਼ੀਰ ਬੇਗ ਦੀ ਗ੍ਰਿਫਤਾਰੀ ਤੋਂ ਬਾਅਦ ਮਾਰਚ 2020 ਵਿੱਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੁਆਰਾ ਦਰਜ ਕੀਤਾ ਗਿਆ ਸੀ।
ਐਨਆਈਏ ਦੀ ਬੁਲਾਰੇ ਸੋਨੀਆ ਨਾਰੰਗ ਨੇ ਕਿਹਾ ਕਿ ਅਬਦੁਰ ਰਹਿਮਾਨ ਜ਼ਖਮੀ ਆਈਐਸਆਈਐਸ ਕੇਡਰ ਦੀ ਮਦਦ ਲਈ ਮੈਡੀਕਲ ਐਪ ਤੇ ਹਥਿਆਰਾਂ ਨਾਲ ਸਬੰਧਤ ਐਪ ਵਿਕਸਤ ਕਰਨ ਦੀ ਤਿਆਰੀ ਵਿੱਚ ਸੀ। ਰਹਿਮਾਨ ਦੀ ਗ੍ਰਿਫਤਾਰੀ ਤੋਂ ਬਾਅਦ ਐਨਆਈਏ ਨੇ ਉਸ ਦੇ ਤਿੰਨ ਥਾਂਵਾਂ ਦੀ ਤਲਾਸ਼ੀ ਲਈ ਤੇ ਡਿਜੀਟਲ ਉਪਕਰਣ, ਮੋਬਾਈਲ ਫੋਨ, ਲੈਪਟਾਪ, ਆਦਿ ਜ਼ਬਤ ਕੀਤੇ।
ਇਸ ਦੇ ਨਾਲ ਹੀ ਨਾਰੰਗ ਨੇ ਕਿਹਾ, ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਰਹਿਮਾਨ ਨੇ ਕਬੂਲ ਕੀਤਾ ਕਿ ਉਹ ਦੋਸ਼ੀ ਸਾਮੀ ਤੇ ਸੀਰੀਆ ਸਥਿਤ ਆਈਐਸ ਦੇ ਹੋਰ ਮੈਂਬਰਾਂ ਨਾਲ ਇਸਲਾਮਿਕ ਸਟੇਟ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਸਾਜਿਸ਼ ਰਚ ਰਿਹਾ ਸੀ।
ਇਸ ਦੇ ਨਾਲ ਹੀ ਜਾਂਚ ਦੌਰਾਨ ਐਨਆਈਏ ਨੂੰ ਪਤਾ ਲੱਗਿਆ ਕਿ ਰਹਿਮਾਨ ਕਥਿਤ ਤੌਰ 'ਤੇ 2014 ਵਿੱਚ 10 ਦਿਨਾਂ ਲਈ ਸੀਰੀਆ ਗਿਆ ਸੀ। ਉਸ ਦੌਰਾਨ ਉਹ ਅੱਤਵਾਦੀਆਂ ਦਾ ਇਲਾਜ ਕਰਨ ਲਈ ISIS ਦੇ ਮੈਡੀਕਲ ਕੈਂਪ ਦਾ ਦੌਰਾ ਕਰਦਾ ਸੀ ਤੇ ਬਾਅਦ ਵਿੱਚ ਉਹ ਭਾਰਤ ਪਰਤ ਆਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904