ਨਵੀਂ ਦਿੱਲੀ: ਅਮੁਲਿਆ ਲਿਓਨਾ, ਜਿਸ ਨੇ ਕੱਲ੍ਹ ਬੰਗਲੌਰੂ 'ਚ ਅਸਾਦੂਦੀਨ ਓਵੈਸੀ ਦੀ ਰੈਲੀ ਵਿੱਚ ਪਾਕਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ ਸੀ, ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਇਸ ਦੇ ਚੱਲਦਿਆਂ ਵੀਰਵਾਰ ਰਾਤ ਨੂੰ ਉਸ ਦੇ ਮਾਪਿਆਂ ਦੇ ਘਰ ਕਰਨਾਟਕ ਦੇ ਚਿਕਾਮਾਗਲੁਰੂ ਵਿੱਚ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਤੇ ਖਿੜਕੀਆਂ ਤੋੜੀਆਂ ਗਈਆਂ।
ਅਮੁਲਿਆ ਦੇ ਪਿਤਾ ਓਸਵਾਲਡ ਨਰੋਨਹਾ ਨੇ ਕੋਪਾ 'ਚ ਪੁਲਿਸ ਸ਼ਿਕਾਇਤ ਦਰਜ ਕਰਵਾਈ ਜਿਸ ਵਿੱਚ ਕੁਝ ਅਣਪਛਾਤੇ ਭਾਜਪਾ ਕਾਰਕੁਨਾਂ ਤੇ ਇਸ ਹਾਮਲੇ ਦਾ ਇਲਜ਼ਾਮ ਲਾਇਆ ਗਿਆ ਹੈ। ਅਮੁਲਿਆ ਨੂੰ ਕੱਲ੍ਹ ਪੁਲਿਸ ਨੇ ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਤੇ ਮੈਜਿਸਟਰੇਟ ਨੇ ਉਸਦੀ ਜ਼ਮਾਨਤ ਤੋਂ ਇਨਕਾਰ ਕਰਕੇ ਉਸ ਨੂੰ 14 ਦਿਨਾਂ ਦੀ ਨਿਆਂਇਕ ਰਿਮਾਂਡ ਤੇ ਭੇਜਦਿਆਂ ਦਿੱਤਾ ਸੀ।
19 ਸਾਲਾਂ ਅਮੁਲਿਆ ਸਾਹਿਤ, ਸਮਾਜ ਸ਼ਾਸਤਰ, ਮਨੋਵਿਗਿਆਨ ਤੇ ਪੱਤਰਕਾਰੀ ਵਿੱਚ ਬੀਏ ਕਰ ਰਹੀ ਹੈ। ਉਹ ਕਾਲਜ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਹੈ।