ਬਾੜਮੇਰ: ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ 22 ਸਾਲਾ ਨੌਜਵਾਨ ਦੇ ਮੋਬਾਈਲ ਚੋਰੀ ਕਰਨ 'ਤੇ ਤਿੰਨ ਆਦਮੀਆਂ ਨੇ ਕਥਿਤ ਤੌਰ ਤੇ ਉਸ ਦੇ ਪ੍ਰਾਈਵੇਟ ਹਿੱਸੇ ਵਿੱਚ ਲੋਹੇ ਦੀ ਰਾਡ ਪਾ ਦਿੱਤੀ। ਉਨ੍ਹਾਂ ਨੇ ਪਹਿਲਾਂ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਫਿਰ ਇਹ ਕਾਰਾ ਕੀਤਾ। ਮਾਮਲਾ 29 ਜਨਵਰੀ ਦਾ ਹੈ, ਪਰ ਇਹ ਸਾਹਮਣੇ ਹੁਣ ਆਇਆ ਜਦੋਂ ਇਸ ਦੀ ਵੀਡੀਓ ਸੋਸ਼ੋਲ ਮੀਡੀਆ ਤੇ ਵਾਇਰਲ ਹੋਣੀ ਸ਼ੁਰੂ ਹੋਈ।

ਪੀੜਤ ਦੇ ਭਰਾ ਨੇ ਬਾੜਮੇਰ ਪੁਲਿਸ ਥਾਣੇ 'ਚ ਵੀਰਵਾਰ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤਕਰਤਾ ਨੇ ਦੋਸ਼ ਲਾਏ ਕਿ ਮੁਲਜ਼ਮ ਉਸ ਦੇ ਭਰਾ ਨੂੰ ਅਗਵਾ ਕਰਕੇ ਕਿਸੇ ਸੁਨਸਾਨ ਜਗ੍ਹਾ ਤੇ ਲੈ ਗਏ ਤੇ ਉਸ ਨਾਲ ਕੁੱਟਮਾਰ ਕੀਤੀ, ਬਾਅਦ ਵਿੱਚ ਉਨ੍ਹਾਂ ਨੇ ਉਸ ਦੇ ਪ੍ਰਾਈਵੇਟ ਹਿੱਸੇ 'ਚ ਲੋਹੇ ਦੀ ਰਾਡ ਪਾ ਦਿੱਤੀ।
ਉਸ ਨੇ ਕਿਹਾ ਕਿ ਉਸ ਦੇ ਭਰਾ ਨੇ ਇਸ ਗੱਲ ਦਾ ਜ਼ਿਕਰ ਪਰਿਵਾਰ ਨਾਲ ਨਹੀਂ ਕੀਤਾ ਪਰ ਉਸ ਨੂੰ ਸੋਸ਼ਲ ਮੀਡੀਆ ਤੋਂ ਵੀਡੀਓ ਮਿਲੀ ਜਿਸ ਤੋਂ ਬਾਅਦ ਉਸ ਨੇ ਸ਼ਿਕਾਇਤ ਦਰਜ ਕਰਵਾਈ।

ਬਾੜਮੇਰ ਦਿਹਾਤੀ ਥਾਣੇ ਦੇ ਸਟੇਸ਼ਨ ਹਾਉਸ ਅਧਿਕਾਰੀ ਦੀਪ ਸਿੰਘ ਨੇ ਇਸ ਰਿਪੋਰਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਗਵਾ, ਤਸ਼ੱਦਦ, ਹੱਥੋਪਾਈ ਤੇ ਲੋਹੇ ਦੀ ਰਾਡ ਸਰੀਰ ਦੇ ਪ੍ਰਾਈਵੇਟ ਹਿੱਸੇ 'ਚ ਪਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਅਗਲੇਰੀ ਕਾਰਵਾਈ ਪੀੜਤ ਦੇ ਬਿਆਨਾਂ ਤੋਂ ਬਾਅਦ ਸ਼ੁਰੂ ਹੋਵੇਗੇ।